ਕੈਪਟਨ ਦੇ ਘਰ ਗੋਲੀਆਂ ਚਲਾਉਣ ਵਾਲਿਆਂ ''ਚੋਂ ਇਕ ਕਾਬੂ (ਵੀਡੀਓ)

Monday, Jan 28, 2019 - 10:04 AM (IST)

ਗੁਰਦਾਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਪੁਲਸ ਨੇ ਮਰਚੇਂਡ ਨੇਵੀ ਦੇ ਕੈਪਟਨ ਦੇ ਘਰ ਫਾਇਰਿੰਗ ਕਰਨ ਦੇ ਦੋਸ਼ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਖੋਦੇਬਾਂਦਰ 'ਚ ਇਕ ਮਰਚੇਂਡ ਨੇਵੀ ਦੇ ਕੈਪਟਨ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਤੇ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਪੁਲਸ ਵਲੋਂ ਇਸ ਮਾਮਲੇ 'ਚ ਦਿੱਤੀ ਗਈ ਅਪਡੇਟ ਮੁਤਾਬਕ ਉਨ੍ਹਾਂ ਨੇ ਦੋਸ਼ੀਆਂ 'ਚੋਂ ਇਕ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਰਿਮਾਂਡ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। 

ਦੂਜੇ ਪਾਸੇ ਜਦੋਂ ਇਸ ਸਬੰਧੀ ਫੜੇ ਗਏ ਦੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਤੇ ਉਹ ਇਸ ਵਾਰਦਾਤ 'ਚ ਸ਼ਾਮਲ ਨਹੀਂ ਸੀ।


author

Baljeet Kaur

Content Editor

Related News