ਘਰੇਲੂ ਝਗੜੇ ਦੇ ਚੱਲਦਿਆਂ ਜਨਾਨੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Friday, Jun 05, 2020 - 04:50 PM (IST)
ਗੁਰਾਇਆ (ਮੁਨੀਸ਼ ਬਾਵਾ): ਨੇੜਲੇ ਪਿੰਡ ਬੜਾ ਪਿੰਡ 'ਚ 1 ਪ੍ਰਵਾਸੀ ਜਨਾਨੀ ਵਲੋਂ ਸੁਸਾਇਡ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਲੇਤਾ ਚੌਂਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਸੋਢੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੜਾ ਪਿੰਡ ਤੋਂ ਗੁਡਾ ਰੋਡ 'ਤੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੀ ਇਕ ਜਨਾਨੀ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਜਾਂਚ 'ਚ ਸਾਹਮਣੇ ਆਇਆ ਕਿ ਕੈਲਾਸ਼ ਕੁਮਾਰ ਦੀ ਪਤਨੀ ਕਵਿਤਾ ਜੋ ਆਪਣੇ ਤਿੰਨ ਬੱਚਿਆਂ ਦੇ ਨਾਲ ਇੱਥੇ ਇੱਟਾਂ ਦੇ ਭੱਠੇ ਦੇ ਕੋਲ ਰਹਿੰਦੀ ਸੀ।
ਕੈਲਾਸ਼ ਨੇ ਦੱਸਿਆ ਕਿ ਉਹ ਰਾਤ ਨੂੰ 11.00 ਵਜੇ ਆਪਣੇ ਕੰਮ 'ਤੇ ਚਲਾ ਗਿਆ ਸੀ। ਸਵੇਰੇ ਕੋਲ ਹੀ ਰਹਿਣ ਵਾਲੀ ਜਨਾਨੀ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਕੈਲਾਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਯੂ.ਪੀ. ਸ਼ਾਮਲੀ ਦੀ ਰਹਿਣ ਵਾਲੀ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਇੱਥੇ ਇੱਟਾਂ ਦੇ ਭੱਠੇ 'ਤੇ ਕੰਮ ਕਰਦੀ ਸੀ। ਕੋਰੋਨਾ ਵਾਇਰਸ ਦੇ ਚੱਲਦੇ ਤਾਲਾਬੰਦੀ ਹੋਣ ਦੇ ਕਾਰਨ ਉਹ ਇੱਥੇ ਫਸੇ ਹੋਏ ਸਨ। ਕੈਲਾਸ਼ ਨੇ ਦੱਸਿਆ ਕਿ ਉਸ ਦੀ ਪਤਨੀ ਕਵਿਤਾ ਆਪਣੇ ਪੇਕੇ ਘਰ 'ਚ ਜਾਣ ਦੀ ਜਿੱਦ ਕਰਦੀ ਸੀ ਪਰ ਤਾਲਾਬੰਦੀ ਲੱਗੀ ਹੋਣ ਕਰਕੇ ਉਹ ਉੱਥੇ ਨਹੀਂ ਜਾ ਸਕੀ। ਇਸ ਗੱਲ ਨੂੰ ਲੈ ਕੇ ਬੀਤੀ ਰਾਤ ਵੀ ਉਨ੍ਹਾਂ 'ਚ ਝਗੜਾ ਹੋ ਗਿਆ ਅਤੇ ਉਹ ਰਾਤ ਨੂੰ ਆਪਣੇ ਕੰਮ 'ਤੇ ਚਲਾ ਗਿਆ ਤਾਂ ਪਿੱਛੋਂ ਉਸ ਨੇ ਘਰ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਉਸ ਬਾਬਤ ਸਵੇਰੇ ਉਸ ਦੇ ਗੁਆਂਢ 'ਚ ਰਹਿਣ ਵਾਲੀ ਇਕ ਜਨਾਨੀ ਨੇ ਦੱਸਿਆ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।