ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

Tuesday, Dec 15, 2020 - 09:07 AM (IST)

ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

ਮੋਹਾਲੀ (ਪਰਦੀਪ) : ਇੱਥੇ ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਨੇ ਸੈਕਟਰ-88 'ਚ ਪੂਰਬ ਪ੍ਰੀਮੀਅਮ ਅਪਾਰਟਮੈਂਟਸ 'ਚ ਆਪਣੀ ਰਿਹਾਇਸ਼ ਵਿਖੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰੇਸ਼ਪਾਲ (33) ਵਜੋਂ ਹੋਈ ਹੈ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਵਸਨੀਕ ਹੈ। ਪੁਲਸ ਨੇ ਦੱਸਿਆ ਕਿ ਨਰੇਸ਼ਪਾਲ ਵਿਆਹਿਆ ਹੋਇਆ ਸੀ ਪਰ ਇੱਥੇ ਇਕੱਲਾ ਹੀ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ 'ਕੈਪਟਨ' ਦੀ ਤਸਵੀਰ 'ਤੇ ਮਲੀ ਗਈ ਕਾਲਖ਼, ਮਾਮਲਾ ਪੁੱਜਾ ਥਾਣੇ

ਇਹ ਘਟਨਾ ਬੀਤੀ ਸ਼ਾਮ ਉਸ ਵੇਲੇ ਸਾਹਮਣੇ ਆਈ, ਜਦੋਂ ਪੁਲਸ ਨੂੰ ਸੂਚਨਾ ਮਿਲੀ ਕਿ ਮ੍ਰਿਤਕ ਦੇ ਘਰ ਦਾ ਦਰਵਾਜ਼ਾ ਪਿਛਲੇ ਕਈ ਘੰਟਿਆਂ ਤੋਂ ਬੰਦ ਸੀ। ਇਕ ਪੀ. ਸੀ. ਆਰ. ਪਾਰਟੀ ਮੌਕੇ ’ਤੇ ਪਹੁੰਚੀ ਅਤੇ ਦਰਵਾਜ਼ਾ ਖੋਲ੍ਹ ਕੇ ਅਪਾਰਟਮੈਂਟ ਅੰਦਰ ਦਾਖ਼ਲ ਹੋਈ।

ਇਹ ਵੀ ਪੜ੍ਹੋ : ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਕੀਤੀ ਵੱਡੀ ਗ਼ਲਤੀ, ਜਨਾਨੀ ਦੇ ਢਿੱਡ 'ਚ ਛੱਡਿਆ ਡੇਢ ਫੁੱਟ ਲੰਬਾ ਤੌਲੀਆ

ਨਰੇਸ਼ਪਾਲ ਆਪਣੇ ਕਮਰੇ 'ਚ ਛੱਤ ਦੇ ਪੱਖੇ ਨਾਲ ਲਟਕਿਆ ਮਿਲਿਆ। ਉੱਥੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਜਾਂਚ ਅਧਿਕਾਰੀ ਏ. ਐੱਸ. ਆਈ. ਸੰਜੇ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਫ਼ੇਜ਼-6 ਦੇ ਸਿਵਲ ਹਸਪਤਾਲ ਦੀ ਮੁਰਦਾ ਘਰ ਭੇਜ ਦਿੱਤਾ ਗਿਆ ਹੈ, ਜਿੱਥੇ ਅੱਜ ਪੋਸਟ ਮਾਰਟਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਦੀ ਹਮਾਇਤ 'ਚ ਆਏ ਖੰਨਾ ਦੇ 'ਹੋਟਲ ਮਾਲਕਾਂ' ਨੇ ਕਰ ਦਿੱਤਾ ਵੱਡਾ ਐਲਾਨ

ਪੁਲਸ ਅਨੁਸਾਰ ਮ੍ਰਿਤਕ ਇਕ ਅਕਾਲੀ ਆਗੂ ਦੀ ਤੀਜੀ ਕਮਾਂਡੋ ਬਟਾਲੀਅਨ ਵੱਜੋਂ ਤਾਇਨਾਤ ਸੀ, ਜੋ ਇੱਥੇ ਸੈਕਟਰ-69 'ਚ ਰਹਿੰਦਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


author

Babita

Content Editor

Related News