ਅੰਮ੍ਰਿਤਸਰ : ਗੰਨ ਹਾਊਸ ''ਚੋਂ ਹਥਿਆਰਾਂ ਦਾ ਜ਼ਖੀਰਾਂ ਲੁੱਟਣ ਵਾਲਾ ਗ੍ਰਿਫਤਾਰ

Wednesday, Jun 19, 2019 - 06:41 PM (IST)

ਅੰਮ੍ਰਿਤਸਰ : ਗੰਨ ਹਾਊਸ ''ਚੋਂ ਹਥਿਆਰਾਂ ਦਾ ਜ਼ਖੀਰਾਂ ਲੁੱਟਣ ਵਾਲਾ ਗ੍ਰਿਫਤਾਰ

ਅੰਮ੍ਰਿਤਸਰ : ਜੰਡਿਆਲਾ ਗੁਰੂ ਸ਼ਹਿਰ 'ਚ ਸਰਕੂਲਰ ਰੋਡ 'ਤੇ ਸਥਿਤ ਐੱਚ. ਬੀ. ਸਿੰਘ ਗੰਨ ਹਾਊਸ 'ਚ ਹੋਈ ਹਥਿਆਰਾਂ ਦੇ ਜ਼ਖੀਰੇ ਦੀ ਚੋਰੀ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਸ ਚੋਰੀ ਦਾ ਪਰਦਾਫਾਸ਼ ਕਰਦੇ ਹੋਏ ਪਿਸਤੌਲ ਅਤੇ ਰਿਵਾਲਵਰਾਂ ਸਮੇਤ ਕੁੱਲ 44 ਹਥਿਆਰਾਂ ਸਣੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਮੁਲਜ਼ਮ ਦੇ ਬਾਕੀ ਸਾਥੀ ਅਜੇ ਫਰਾਰ ਹਨ।  ਇਸ ਤੋਂ ਇਲਾਵਾ ਪੁਲਸ ਨੇ ਮੁਲਜ਼ਮ ਪਾਸੋਂ ਕਾਰਤੂਸ ਵੀ ਬਰਾਮਦ ਕੀਤੇ ਹਨ। ਗ੍ਰਿ੍ਰਫਤਾਰ ਕੀਤਾ ਗਿਆ ਮੁੱਖ ਮੁਲਜ਼ਮ ਵਿਕਰਮਜੀਤ ਸਿੰਘ ਆਈ. ਟੀ. ਆਈ. ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਨੇ ਗੰਨ ਲੰਘੀ 17 ਜੂਨ ਨੂੰ ਹਾਊਸ ਵਿਚ ਸੰਨ੍ਹ ਲਗਾ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 

ਇੱਥੇ ਦੱਸ ਦਈਏ ਕਿ ਐੱਚ. ਬੀ. ਗੰਨ ਹਾਊਸ ਵਿਚ ਲੋਕਾਂ ਦੇ ਲਾਇਸੈਂਸੀ ਹਥਿਆਰ ਸਨ, ਜੋ ਚੋਣਾਂ ਦੌਰਾਨ ਇੱਥੇ ਜਮ੍ਹਾਂ ਕਰਵਾਏ ਗਏ ਸਨ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁਲਸ ਨੂੰ ਦੋਸ਼ੀ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


author

Gurminder Singh

Content Editor

Related News