ਆਦਮਪੁਰ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਵਿਅਕਤੀ 'ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

Wednesday, May 25, 2022 - 05:48 PM (IST)

ਆਦਮਪੁਰ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਵਿਅਕਤੀ 'ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਦੇ ਮੇਨ ਰੋਡ 'ਤੇ ਪੈਂਦੇ ਮੁਹੱਲਾ ਗਾਜ਼ੀਪੁਰ ਨੇੜੇ ਇਕ ਕਾਲੋਨੀ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਪੰਜ ਇਨੋਵਾ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ 'ਤੇ ਦਿਨ-ਦਿਹਾੜੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਪ੍ਰਭਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਰੀਪੁਰ ਨੇ ਪੁਲਸ ਨੂੰ ਦੱਸਿਆ ਕਿ ਉਹ ਪਲਾਟਾਂ ਵਿਚ ਭਰਤੀ ਪਾਉਣ ਦਾ ਕੰਮ ਕਰਦਾ ਹੈ, ਉਸ ਨੇ ਕਾਲੋਨੀ ਵਿਚ ਕਾਫ਼ੀ ਸਮਾਂ ਪਹਿਲਾਂ ਭਰਤੀ ਪਾਈ ਸੀ। ਇਸ ਪਲਾਟ ਦਾ 2 ਧਿਰਾਂ ਵਿਚ ਆਪਸੀ ਕੋਟ ਕੇਸ ਚਲ ਰਿਹਾ ਹੈ। ਉਸ ਨੇ ਦੱਸਿਆ ਕਿ 2 ਮਹੀਨਿਆਂ ਤੋਂ ਪਹਿਲਾਂ ਅਮਰੀਕਾ ਤੋਂ ਇਕ ਵਿਅਕਤੀ ਦਾ ਫੋਨ ਆਇਆ ਕਿ ਤੂੰ ਇਕ ਧਿਰ ਦੇ ਮਾਲਕਾਂ ਨੂੰ ਸਮਝਾ ਕਿ ਇਸ ਪੰਗੇ ਵਿਚ ਨਾ ਪੈਣ ਨਹੀਂ ਤਾਂ ਉਸ ਨੂੰ ਦੁਕਾਨ 'ਤੇ ਬੈਠੇ ਨੂੰ ਗੋਲ਼ੀਆਂ ਮਾਰ ਕੇ ਮਾਰ ਦਿਆਂਗੇ। 

ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼

PunjabKesari

ਉਸ ਤੋਂ ਬਾਅਦ 4 ਦਿਨ ਪਹਿਲਾਂ ਵੀ ਉਸੇ ਵਿਅਕਤੀ ਦਾ ਫਿਰ ਫੋਨ ਆਇਆ ਕਿ ਤੂੰ ਉਸ ਨੂੰ ਸਮਝਾਇਆ ਨਹੀਂ ਤਾਂ ਅਸੀਂ ਉਸ ਨੂੰ ਆਪਣੇ ਤਰੀਕੇ ਨਾਲ ਸਮਝਾਉਂਦੇ ਹਾਂ। ਇਸ ਸਬੰਧੀ ਅਸੀਂ ਥਾਣਾ ਆਦਮਪੁਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਤੇ ਸਾਨੂੰ ਡੀ. ਐੱਸ. ਪੀ. ਆਦਮਪੁਰ ਅਜੇ ਗਾਂਧੀ ਆਈ. ਪੀ. ਐੱਸ. ਨੂੰ ਮਿਲ ਕੇ ਸਾਨੂੰ ਆ ਰਹੀਆਂ ਧਮਕੀਆਂ ਬਾਰੇ ਦੱਸ ਕੇ ਆਏ ਹਾਂ।  ਪ੍ਰਭਜੋਤ ਨੇ ਦੱਸਿਆ ਕਿ ਅੱਜ ਮੈਨੂੰ ਫੋਨ ਆਇਆ ਕਿ ਤੂੰ ਪਲਾਟ ਵਿਚ ਆ ਜਾ ਗੱਲਬਾਤ ਕਰਨੀ ਹੈ। ਉਸ ਸਮੇਂ ਮੈਂ ਜਿਮ ਵਿਚ ਸੀ। ਮੈਂ ਜਿਮ ਤੋਂ ਹੀ ਉਸ ਪਲਾਟ ਵਿਚ ਪਹੁੰਚਿਆ ਤਾਂ ਮੇਨ ਰੋਡ 'ਤੇ ਇਕ ਇਨੋਵਾ ਗੱਡੀ ਖੜ੍ਹੀ ਸੀ, ਜਿਸ ਵਿਚੋਂ 2 ਵਿਅਕਤੀ ਉੱਤਰ ਕੇ ਆਏ, ਜਿਨਾਂ ਨੇ ਮੂੰਹ ਬੰਨ੍ਹੇ ਹੋਏ ਸਨ ਆ ਕੇ ਮੇਰੇ ਨਾਲ ਗੱਲਬਾਤ ਕਰਨ ਲੱਗੇ । ਗੱਲ ਕਰਦਿਆਂ ਹੀ ਇਕ ਵਿਅਕਤੀ ਨੇ ਪਿਸਤੌਲ ਕੱਢ ਕੇ ਮੇਰੀ ਗੱਡੀ ਅਤੇ ਮੇਰੇ ਪੈਰਾਂ ਵੱਲ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਤਰੀਕੇ ਮੈਂ ਆਪਣੀ ਜਾਨ ਬਚਾਈ ਅਤੇ ਉਹ ਦੋਵੇਂ ਅਣਪਛਾਤੇ ਵਿਅਕਤੀ ਫਰਾਰ ਹੋ ਗਏ। 

ਇਹ ਵੀ ਪੜ੍ਹੋ: ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ

PunjabKesari

ਉਨ੍ਹਾਂ ਦੱਸਿਆ ਕਿ ਇਨੋਵਾ ਵਿਚ ਇਨ੍ਹਾਂ ਤੋਂ ਇਲਾਵਾ 3 ਬੰਦੇ ਹੋਰ ਵੀ ਸਵਾਰ ਸਨ। ਗੋਲ਼ੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਬਲਵਿੰਦਰ ਸਿੰਘ ਜੋੜਾ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ-ਪੜਤਾਲ ਸ਼ੁਰੂ ਕੀਤੀ ਤਾਂ ਪਿਸਤੌਲ ਰਾਹੀਂ ਚੱਲੀਆਂ ਗੋਲ਼ੀਆਂ ਦੇ 8 ਖੋਲ੍ਹ ਮਿਲੇ। ਇਸ 'ਤੇ ਆਦਮਪੁਰ  ਪੁਲਸ ਵੱਲੋਂ ਜਿਹੜੀ ਗੱਡੀ ਨੂੰ ਗੋਲ਼ੀਆਂ ਲੱਗੀਆਂ ਉਸ ਗੱਡੀ ਨੂੰ ਵੀ ਆਪਣੇ ਕਬਜੇ ਵਿਚ ਲੈ ਲਿਆ ਹੈ। 

ਉਨ੍ਹਾਂ ਦੱਸਿਆ ਕਿ ਇਹ ਦੋ ਧਿਰਾਂ ਵਿਚ ਆਪਸੀ ਕਿਸੇ ਪਲਾਟ ਨੂੰ ਲੈ ਕੇ ਪੁਰਾਣੀ ਰੰਜਿਸ਼ ਦੇ ਚਲਦਿਆਂ ਵਿਦੇਸ਼ ਵਿਚ ਬੈਠੇ ਇਕ ਵਿਅਕਤੀ ਵੱਲੋਂ ਦੂਜੀ ਧਿਰ ਨੂੰ ਡਰਾਉਣ ਧਮਕਾਉਣ ਲਈ ਗੋਲ਼ੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਰੀਪੁਰ ਦੀ ਸ਼ਿਕਾਇਤ 'ਤੇ ਧਾਰਾ 307, 25, 54, 59, 148, 149, 427 ਅਤੇ ਹੋਰ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਨਕੋਦਰ 'ਚ ਸ਼ਰਮਨਾਕ ਕਾਰਾ, 10ਵੀਂ ਜਮਾਤ ’ਚ ਪੜ੍ਹਦੀ ਕੁੜੀ ਨੂੰ ਹੋਟਲ 'ਚ ਲਿਜਾ ਕੇ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News