ਨਕੋਦਰ: ਵਿਅਕਤੀ ਨੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ
Sunday, Feb 23, 2020 - 06:16 PM (IST)
ਨਕੋਦਰ (ਪਾਲੀ)— ਨਕੋਦਰ ਦੇ ਚੱਕ ਮੁਗਲਾਨੀ ਵਿਖੇ 50 ਸਾਲਾ ਵਿਅਕਤੀ ਵੱਲੋਂ ਆਪਣੀ ਲਾਇਸੈਂਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਹੱਲਾ ਗਾੜਿਆਂ ਦੇ ਰਹਿਣ ਵਾਲੇ ਸੁਖਵੀਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ। ਜ਼ਖਮੀ ਹਾਲਤ 'ਚ ਮੌਕੇ 'ਤੇ ਉਕਤ ਵਿਅਕਤੀ ਨੂੰ ਕਮਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।
ਉੱਧਰ ਘਟਨਾ ਦੀ ਸੂਚਨਾ ਮਿਲਦੇ ਸਿਟੀ ਥਾਣਾ ਮੁਖੀ ਇੰਸ. ਅਮਨ ਸੈਣੀ, ਸਬ. ਇੰਸਪੈਕਟਰ ਸਤਵਿੰਦਰ ਸਿੰਘ, ਏ. ਐੱਸ. ਆਈ. ਬੂਟਾ ਰਾਮ ਸਮੇਤ ਪੁਲਸ ਪਾਰਟੀ ਮੌਕੇ0ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਿਟੀ ਥਾਣਾ ਮੁਖੀ ਇੰਸ. ਅਮਨ ਸੈਣੀ ਨੇ ਦੱਸਿਆਂ ਕਿ ਪਿੰਡ ਚੱਕ ਮੁਗਲਾਨੀ ਦੇ ਸਾਬਕਾ ਸਰਪੰੰਚ ਸੁਖਵੀਰ ਸਿੰਘ (50) ਪੁੱਤਰ ਪ੍ਰੀਤਮ ਸਿੰਘ ਜੋ ਪਿਛਲੇ ਕੁਝ ਸਮੇ ਤੋਂ ਨਕੋਦਰ ਦੇ ਮੁਹੱਲਾ ਗਾੜੀਆ 'ਚ ਆਪਣੀ ਪਤਨੀ ਸਮੇਤ ਰਹਿੰਦਾ ਹੈ ਅਤੇ ਇਸ ਦੇ ਬੱਚੇ ਜੋ ਵਿਦੇਸ਼ ਰਹਿੰਦੇ ਹਨ।ਸੁਖਵੀਰ ਸਿੰਘ ਨੇ ਅੱਜ ਦੁਪਹਿਰ ਕਰੀਬ 3 ਵਜੇਂ ਆਪਣੇ ਲਾਈਸੈਂਸੀ ਰਿਵਾਲਵਰ (32 ਬੋਰ) ਨਾਲ ਆਪਣੇ ਸਿਰ 'ਚ ਗੋਲੀ ਮਾਰ ਲਈ, ਜਿਸ ਨੂੰ ਜ਼ਖਮੀ ਹਾਲਤ ਪਰਿਵਾਰਿਕ ਮੈਂਬਰ ਅਤੇ ਗੁਆਢੀ ਨੇ ਤੁਰੰਤ ਸਥਾਨਕ ਹਸਪਤਾਲ ਲੈ ਕੇ ਗਏ ਪਰ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।