ਕਰਫਿਊ ਦੌਰਾਨ ਜਲੰਧਰ ''ਚ ਚੱਲੀਆਂ ਗੋਲੀਆਂ, ਘਟਨਾ ਕੈਮਰੇ ''ਚ ਕੈਦ
Wednesday, Mar 25, 2020 - 06:10 PM (IST)

ਜਲੰਧਰ (ਸੋਨੂੰ, ਮ੍ਰਿਦੁਲ)— ਕੋਰੋਨਾ ਵਾਇਰਸ ਨੂੰ ਲੈ ਕੇ ਇਕ ਪਾਸੇ ਜਿੱਥੇ ਪੂਰਾ ਦੇਸ਼ ਲਾਕ ਡਾਊਨ ਕੀਤਾ ਗਿਆ ਹੈ, ਉਥੇ ਹੀ ਜਲੰਧਰ 'ਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਬਸਤੀ ਬਾਵਾ ਖੇਲ ਅਧੀਨ ਪੈਂਦੇ ਰਾਜ ਨਗਰ ਨੇੜੇ ਮੰਡ ਪੈਲੇਸ ਕੋਲ ਇਕ ਨੌਜਵਾਨ 'ਤੇ ਹਮਲਾ ਕਰਨ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਕੁਦਰਤੀ ਰੂਪ ਨਾਲ ਪੈਦਾ ਹੋਇਆ ਹੈ 'ਕੋਰੋਨਾ', ਨਹੀਂ ਹੋਇਆ ਕਿਸੇ ਲੈਬ 'ਚੋਂ ਤਿਆਰ
ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਨੰਬਰ 4 ਦੀ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਗੋਲੀਆਂ ਲੱਗਣ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਮਹੀਨੇ ਪਹਿਲਾਂ ਅਮਨ ਦੀ ਬੱਸ ਨੇੜੇ ਚੰਦਨ ਮਾਘਾ ਨਾਂ ਦੇ ਵਿਅਕਤੀ ਨਾਲ ਜੂਆ ਖੇਡਦੇ ਸਮੇਂ ਲੜਾਈ ਹੋਈ ਸੀ।
ਇਹ ਵੀ ਪੜ੍ਹੋ : ਕਰਫਿਊ 'ਚ ਵਿਆਹ ਕਰਨਾ ਪਿਆ ਭਾਰੀ, ਨਵੀਂ ਜੋੜੀ 'ਤੇ ਪੁਲਸ ਨੇ ਪਾਇਆ ਸ਼ਗਨ (ਵੀਡੀਓ)
ਦੋ ਧਿਰਾਂ 'ਚ ਹੋਈ ਲੜਾਈ ਦੌਰਾਨ ਅਮਨ ਕਾਫੀ ਜ਼ਖਮੀ ਹੋ ਗਿਆ ਸੀ। ਅਮਨ ਇਕ ਸ਼ਰਾਬੀ ਕਾਰੋਬਾਰੀ ਦਾ ਮੁੰਡਾ ਹੈ। ਚੰਦਨ ਮਾਘਾ ਅਮਨ ਨਾਲ ਪੁਰਾਣੀ ਰੰਜਿਸ਼ ਰੱਖਦਾ ਸੀ। ਇਸੇ ਨੂੰ ਲੈ ਕੇ ਅੱਜ ਚੰਦਨ ਨੇ ਆਪਣੇ ਸਾਥੀਆਂ ਦੇ ਨਾਲ ਕਰਫਿਊ ਦਾ ਫਾਇਦਾ ਚੁੱਕਦੇ ਹੋਏ ਅਮਨ 'ਤੇ ਹਮਲਾ ਕਰਦੇ ਹੋਏ ਗੰਨ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਫਿਲਹਾਲ ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ: ਦਰਦ ਭਰੀਆਂ ਤਸਵੀਰਾਂ 'ਚ ਦੇਖੋ ਕਿਵੇਂ ਔਰਤ ਖਾਣ ਲਈ ਕੂੜੇ 'ਚੋਂ ਕਰ ਰਹੀ ਭਾਲ