ਹੁਸ਼ਿਆਰਪੁਰ : ਨਸ਼ਾ ਤਸਕਰਾਂ ਨੇ ਪੁਲਸ ''ਤੇ ਚਲਾਈਆਂ ਗੋਲੀਆਂ, ਇਕ ਕਾਬੂ
Wednesday, Aug 14, 2019 - 11:21 AM (IST)

ਹੁਸ਼ਿਆਰਪੁਰ/ਮਾਹਿਲਪੁਰ (ਅਮਰੀਕ)— ਡਰੱਗ ਤਸਕਰਾਂ ਦੀ ਗੁਪਤ ਸੂਚਨਾ ਮਿਲਣ 'ਤੇ ਪਿੰਡ ਦਦਿਆਲ 'ਚ ਬੀਤੀ ਦੇਰ ਰਾਤ ਛਾਪੇਮਾਰੀ ਕਰਨ ਗਈ ਮਾਹਿਲਪੁਰ ਪੁਲਸ ਦੀ ਟੀਮ 'ਤੇ ਨਸ਼ਾ ਤਸਕਰਾਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਸ ਵੱਲੋਂ ਇਕ ਤਸਕਰ ਨੂੰ ਕਾਬੂ ਕਰ ਲਿਆ ਗਿਆ, ਜਦਕਿ ਦੋ ਭੱਜਣ 'ਚ ਕਾਮਯਾਬ ਰਹੇ। ਤਲਾਸ਼ੀ ਲੈਣ 'ਤੇ ਉਕਤ ਤਸਕਰ ਕੋਲੋਂ ਇਟਲੀ ਤੋਂ ਬਣਿਆ ਰਿਵਾਲਵਰ ਅਤੇ 4 ਜ਼ਿੰਦਾ ਰੋਂਦ, ਦਿੱਲੀ ਨੰਬਰ ਬਰੇਜਾ ਕਾਰ 'ਚੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।