ਗੁੰਮਟਾਲਾ ’ਚ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਨਸ਼ੇ ਕਾਰਨ ਵੇਚ ਦਿੱਤਾ ਸੀ ਘਰ ਦਾ ਸਾਰਾ ਸਾਮਾਨ

04/16/2022 10:57:57 AM

ਅੰਮ੍ਰਿਤਸਰ (ਸੂਰੀ) - ਅੰਮ੍ਰਿਤਸਰ ਦੇ ਪਿੰਡ ਗੁੰਮਟਾਲਾ ਵਿਖੇ ਇਕ 32 ਸਾਲਾਂ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਤਸਬੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਗੁੰਮਟਾਲਾ ਵਜੋਂ ਹੋਈ ਹੈ। ਮੌਕੇ ’ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਕੌਮੀ ਚੇਅਰਮੈਨ ਬਾਬਾ ਨਛੱਤਰ ਨਾਥ ਦੇ ਵੂਮੈਨ ਸੈੱਲ ਪੰਜਾਬ ਦੀ ਪ੍ਰਧਾਨ (ਮ੍ਰਿਤਕ ਦੀ ਭਰਜਾਈ) ਰਾਜ ਕੌਰ, ਕੁਲਦੀਪ ਕੌਰ, ਰਾਜਬੀਰ ਕੌਰ ਅਤੇ ਸ਼ੇਰਕਿਰਪਾਲ ਸਿੰਘ ਨੇ ਦੱਸਿਆ ਕਿ ਅਜੇ ਬੀਤੇ ਦਿਨ ਹੀ ਇਕ ਨਸ਼ੇੜੀ ਦਾ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਹੈ ਅਤੇ ਅੱਜ ਤਸਬੀਰ ਸਿੰਘ ਦੀ ਸਮੈਕ ਨਾਲ ਮੌਤ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਸਬੀਰ ਸਿੰਘ ਨਸ਼ੇ ਦਾ ਆਦੀ ਸੀ, ਉਹ ਚਿੱਟੇ ਦੇ ਟੀਕੇ ਲਾਉਂਦਾ ਸੀ। ਉਸ ਨੇ ਅੱਜ ਫਿਰ ਸਮੈਕ ਦਾ ਟੀਕਾ ਲਾਇਆ, ਜੋ ਓਵਰਡੋਜ਼ ਵਜੋਂ ਲੱਗ ਗਿਆ ਅਤੇ ਉਹ ਮੌਤ ਦੇ ਮੂੰਹ ਚਲਾ ਗਿਆ। ਮ੍ਰਿਤਕ ਤਸਬੀਰ ਸਿੰਘ ਇਸ ਕਦਰ ਨਸ਼ੇ ਦਾ ਆਦੀ ਸੀ ਕਿ ਉਸ ਨੇ ਸਾਰਾ ਘਰ ਦਾ ਸਾਮਾਨ, ਆਪਣੀ ਪਤਨੀ ਦਾ ਲਿਆਂਦਾ ਦਾਜ ਵੀ ਵੇਚ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ

ਮ੍ਰਿਤਕ ਦੇ ਰਿਸ਼ਤੇਦਾਰਾਂ ਵਿੱਚੋਂ ਕਿਰਪਾਲ ਕੌਰ ਨੇ ਰੋ-ਰੋ ਕੇ ਕਿਹਾ ਕਿ ਮੇਰਾ ਆਪਣਾ ਪੁੱਤਰ ਤਕਰੀਬਨ 28 ਸਾਲਾਂ ਦਾ ਨਸ਼ੇ ਕਰਦਾ ਹੈ, ਸਾਡਾ ਪਿੰਡ ਗੁੰਮਟਾਲਾ ਨਸ਼ੇ ਦਾ ਗਡ਼੍ਹ ਹੈ। ਇਸ ਵਿਚ ਸਭ ਤੋਂ ਵੱਡਾ ਰੋਲ ਪੁਲਸ ਦਾ ਹੈ, ਜੋ ਆਪ ਦੀ ਸਰਕਾਰ ਬਣਨ ’ਤੇ ਵੀ ਅੱਜ ਤੱਕ ਵੀ ਮਹੀਨਾ ਲੈ ਰਹੀ ਹੈ, ਪੁਲਸ ਦੀ ਨਿਗਰਾਨੀ ਹੇਠ ਇਹ ਚਿੱਟੇ ਦਾ ਕਾਰੋਬਾਰ ਚਲ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ


rajwinder kaur

Content Editor

Related News