''ਆਪ'' ਦੇ ਉਮੀਦਵਾਰ ਰਹਿ ਚੁੱਕੇ ਗੁਲਸ਼ਨ ਸ਼ਰਮਾ ਫੜ੍ਹਨਗੇ ਕਾਂਗਰਸ ਦਾ ''ਹੱਥ''
Monday, Apr 22, 2019 - 08:48 AM (IST)

ਜਲੰਧਰ (ਅਸ਼ਵਨੀ) : ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਜਲੰਧਰ ਉੱਤਰੀ ਤੋਂ ਉਮੀਦਵਾਰ ਰਹਿ ਚੁੱਕੇ ਗੁਲਸ਼ਨ ਸ਼ਰਮਾ ਸੋਮਵਾਰ ਨੂੰ ਕਾਂਗਰਸ ਦਾ ਹੱਥ ਫੜ੍ਹਨਗੇ। ਗੁਲਸ਼ਨ ਸ਼ਰਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋਣਗੇ। ਅਜਿਹੀ ਵੀ ਸੰਭਾਵਨਾ ਲਾਈ ਜਾ ਰਹੀ ਹੈ ਕਿ ਸਫਾਈ ਮਜ਼ਦੂਰ ਯੂਨੀਅਨ ਦੇ ਨੇਤਾ ਚੰਦਨ ਗਰੇਵਾਲ ਸ਼ਾਇਦ ਕਾਂਗਰਸ 'ਚ ਸ਼ਾਮਲ ਨਾ ਹੋਣ ਕਿਉਂਕਿ ਬੀਤੇ ਦਿਨ ਉਨ੍ਹਾਂ ਦੇ ਕਾਂਗਰਸ 'ਚ ਜਾਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ।