ਗੁਲਸ਼ਨ ਰਾਏ ਪਾਸੀ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਤੋਂ ਬਾਹਰ ਕਰ ਦੇਣ ਦੀ ਖ਼ਬਰ 'ਤੇ ਦਿੱਤਾ ਸਪੱਸ਼ਟੀਕਰਣ

Tuesday, Feb 09, 2021 - 11:48 PM (IST)

ਗੁਲਸ਼ਨ ਰਾਏ ਪਾਸੀ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਤੋਂ ਬਾਹਰ ਕਰ ਦੇਣ ਦੀ ਖ਼ਬਰ 'ਤੇ ਦਿੱਤਾ ਸਪੱਸ਼ਟੀਕਰਣ

ਜਲੰਧਰ: ਸ਼ੋਸ਼ਲ ਮੀਡੀਆ ਅਤੇ ਸਥਾਨਕ ਅਖਬਾਰਾਂ 'ਚ ਲੱਗੀ ਖ਼ਬਰ ਕਿ ਗੁਲਸ਼ਨ ਰਾਏ ਪਾਸੀ ਨੂੰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਇਸ ਖ਼ਬਰ ਦਾ ਉਨ੍ਹਾਂ ਵੱਲੋਂ ਸਪੱਸ਼ਟੀਕਰਣ ਦਿੱਤਾ ਗਿਆ ਹੈ। 2 ਫਰਵਰੀ ਦਿਨ ਮੰਗਲਵਾਰ ਨੂੰ ਗੁਲਸ਼ਨ ਰਾਏ ਪਾਸੀ ਸਕੱਤਰ ਪੰਜਾਬ ਕਾਂਗਰਸ ਕਮੇਟੀ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆ ਦੱਸਿਆ ਕਿ ਪਿਛਲੇ ਦਿਨੀ ਸ਼ੋਸ਼ਲ ਮੀਡੀਆ ਅਤੇ ਸਥਾਨਕ ਅਖਬਾਰਾਂ 'ਚ ਲੱਗੀ ਇੱਕ ਖਬਰ ਮੁਤਾਬਕ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤੋਂ ਬਾਹਰ ਕਰ ਦਿੱਤਾ ਹੈ, ਜਦੋਂ ਕਿ ਉਨ੍ਹਾਂ ਨੂੰ ਲਿਖਤੀ ਰੂਪ 'ਚ ਕੋਈ ਵੀ ਬਰਖਾਸਤੀ ਪੱਤਰ ਪ੍ਰਾਪਤ ਨਹੀਂ ਹੋਇਆ। ਉਂਝ ਵੀ ਪ੍ਰਦੇਸ਼ ਸਕੱਤਰ ਦੇ ਅਹੁਦੇਦਾਰ ਨੂੰ ਜ਼ਿਲ੍ਹਾ ਪ੍ਰਧਾਨ ਵੱਲੋਂ ਬਰਖਾਸਤ ਕਰਨਾ ਉਸਦੇ ਅਧਿਕਾਰ ਖੇਤਰ 'ਚ ਨਹੀਂ ਹੁੰਦਾ ਅਤੇ ਇਕ ਪ੍ਰਦੇਸ਼ ਪੱਧਰ ਦੇ ਅਹੁਦੇਦਾਰ ਨੂੰ ਬਰਖਾਸਤ ਕਰਨ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕਰਨ ਲਈ ਪਹਿਲਾਂ 'ਕਾਰਣ ਦੱਸੋ' ਨੋਟਿਸ ਜਾਰੀ ਕਰਨਾ ਜਰੂਰੀ ਹੁੰਦਾ ਹੈ ਅਤੇ ਇਸ ਗੱਲ ਦਾ ਸੰਤੁਸ਼ਟੀਜਨਕ ਜਵਾਬ ਨਾ ਮਿਲਣ 'ਤੇ ਹੀ ਕਾਰਵਾਈ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਲੋਕਲ ਪੱਧਰ 'ਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਠੇਸ ਪੁੱਜੀ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਪੱਧਰੀ ਕਾਂਗਰਸ ਕਮੇਟੀ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਆਪਣਾ ਪੱਖ ਰੱਖਦਿਆਂ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਅਤੇ ਉਹ ਪਰਿਵਾਰਕ ਖਾਨਦਾਨੀ ਕਾਂਗਰਸੀ ਵਰਕਰ ਹਨ ਅਤੇ ਸਦਾ ਰਹਿਣਗੇ। 


author

Bharat Thapa

Content Editor

Related News