ਲੁਧਿਆਣਾ ਜ਼ਿਲ੍ਹੇ ਦੇ ਵੱਡੇ ਕਾਰੋਬਾਰੀ 'ਤੇ GST ਦੀ ਛਾਪੇਮਾਰੀ, ਖੰਗਾਲਿਆ ਜਾ ਰਿਹਾ ਰਿਕਾਰਡ
Monday, Dec 05, 2022 - 04:22 PM (IST)

ਲੁਧਿਆਣਾ (ਸੇਠੀ) : ਰਾਜ ਜੀ. ਐੱਸ. ਟੀ. ਵਿਭਾਗ ਦੀਆਂ ਟੀਮਾਂ ਨੇ ਮਹਾਨਗਰ ਦੇ ਨਾਮੀ ਕਰੋਕਰੀ ਹਾਊਸ ਦੀ ਚੈਕਿੰਗ ਕੀਤੀ। ਟੀਮਾਂ ਵੱਲੋਂ ਉਕਤ ਕਰੋਕਰੀ ਹਾਊਸ ਦੀ ਸੇਲ-ਪਰਚੇਜ਼ ਬੁੱਕ ਨੂੰ ਖੰਗਾਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਝਟਕਾ
ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪੰਜਾਬ ਟੈਕਸੇਸ਼ਨ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੀਤੀ ਗਈ ਹੈ। ਅਧਿਕਾਰੀਆਂ ਨੇ ਫਿਲਹਾਲ ਮਾਮਲੇ 'ਚ ਚੁੱਪੀ ਸਾਧੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਕਾਰਵਾਈ ਜਾਰੀ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ