ਤਿਉਹਾਰੀ ਸੀਜ਼ਨ ਦੌਰਾਨ GST ਵਿਭਾਗ ਨੇ ਸਵੀਟ ਸ਼ਾਪਸ ''ਤੇ ਕੱਸਿਆ ਸ਼ਿਕੰਜਾ

Monday, Oct 21, 2024 - 03:12 AM (IST)

ਤਿਉਹਾਰੀ ਸੀਜ਼ਨ ਦੌਰਾਨ GST ਵਿਭਾਗ ਨੇ ਸਵੀਟ ਸ਼ਾਪਸ ''ਤੇ ਕੱਸਿਆ ਸ਼ਿਕੰਜਾ

ਲੁਧਿਆਣਾ (ਸੇਠੀ)- ਸਟੇਟ ਜੀ.ਐੱਸ.ਟੀ. ਵਿਭਾਗ ਦੇ ਮੋਬਾਈਲ ਵਿੰਗ ਅਤੇ ਡਿਸਟ੍ਰਿਕਟ ਟੀਮਾਂ ਦੇ ਜੁਆਇੰਟ ਆਪ੍ਰੇਸ਼ਨ ਤਹਿਤ ਪੰਜਾਬ ਭਰ ਦੇ ਸਵੀਟਸ ਸ਼ਾਪਸ ਅਤੇ ਬੇਕਰੀ ਵਾਲਿਆਂ ’ਤੇ ਛਾਪੇਮਾਰੀ ਕੀਤੀ।

ਇਹ ਕਾਰਵਾਈ ਡਾਇਰੈਕਟਰ ਐਨਫੋਰਸਮੈਂਟ ਪੰਜਾਬ ਜਸਕਰਨ ਸਿੰਘ ਬਰਾੜ ਦੇ ਨਿਰਦੇਸ਼ਾਂ ’ਤੇ ਕੀਤੀ ਗਈ, ਜਿਸ ਵਿਚ 15 ਤੋਂ ਵੱਧ ਲੋਕੇਸ਼ਨਾਂ ’ਤੇ ਵਿਭਾਗ ਦੀਆਂ ਟੀਮਾਂ ਮੌਜੂਦ ਰਹੀਆਂ। ਇਸ ਦੌਰਾਨ ਲੁਧਿਆਣਾ, ਪਟਿਆਲਾ, ਮੋਹਾਲੀ ’ਚ ਸਥਿਤ ਗੋਪਾਲ ਸਵੀਟਸ ਦੀਆਂ 8 ਆਊਟਲੈੱਟਸ, ਅਨੇਜਾ ਸਵੀਟਸ ਦੇ 4 ਆਊਟਲੈੱਟਸ, ਓਮ ਪ੍ਰਕਾਸ਼ ਸਵੀਟਸ ਮੰਡੀ ਗੋਬਿੰਦਗੜ੍ਹ, ਬਿਹਾਰੀ ਲਾਲ ਐਂਡ ਸੰਨਜ਼ ਰਾਜਪੁਰਾ, ਨਵੀਂ ਸ਼ਿਵ ਸ਼ਕਤੀ ਸਵੀਟਸ ਸਰਹਿੰਦ ’ਚ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ- ਕੈਦੀ ਔਰਤਾਂ ਨੇ ਜੇਲ੍ਹ 'ਚ ਰੱਖਿਆ ਕਰਵਾਚੌਥ ਦਾ ਵਰਤ, ਸਲਾਖਾਂ 'ਚੋਂ ਚੰਨ ਦੇਖ ਪਤੀ ਦੀ ਲੰਬੀ ਉਮਰ ਦੀ ਕੀਤੀ ਕਾਮਨਾ

ਇਸ ਦੌਰਾਨ ਅਧਿਕਾਰੀਆਂ ਨੇ ਕੰਪਲੈਕਸਾਂ ਤੋਂ ਲੂਜ਼ ਪਰਚੀਆਂ, ਭਾਰੀ ਮਾਤਰਾ ’ਚ ਦਸਤਾਵੇਜ਼, ਸੇਲ ਪ੍ਰਚੇਜ਼ ਬੁਕਸ, ਅਤੇ ਅਕਾਊਂਟ ਬੁਕਸ ਜ਼ਬਤ ਕੀਤੀਆਂ। ਜਾਣਕਾਰੀ ਮੁਤਾਬਕ ਉਕਤ ’ਤੇ ਟੈਕਸ ਚੋਰੀ ਕਰਨ ਦਾ ਸ਼ੱਕ ਹੋਣ ਕਾਰਨ ਜਾਂਚ ਨੂੰ ਅੰਜਾਮ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਟੈਕਸ ਚੋਰੀ ਹੋਣ ’ਤੇ ਟੈਕਸ ਦੇ ਨਾਲ-ਨਾਲ ਪੈਨਲਟੀ ਵੀ ਵਸੂਲੀ ਜਾਵੇਗੀ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਹਿਸਾਬ ਨਾਲ ਉਕਤ ਫਰਮਾਂ ’ਤੇ ਆਈ.ਟੀ.ਸੀ. ਰਿਵਰਸਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਫਰਮਾਂ ਦੇ ਸੇਲ ਨੋਟਿਸ, ਇੰਪਲਾਈਜ਼ ਸਟ੍ਰੈਂਥ, ਖਰਚੇ, ਰੈਂਟ ਦੇ ਖਰਚੇ, ਬਿੱਲ ਹਰ ਚੀਜ਼ ਦੀ ਪੜਤਾਲ ਕੀਤੀ ਜਾਵੇਗੀ, ਜਿਸ ਦੇ ਆਧਾਰ ’ਤੇ ਜੁਰਮਾਨਾ ਤੈਅ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਰੇਲਵੇ ਵਿਭਾਗ ਦਾ ਵੱਡਾ ਉਪਰਾਲਾ, ਟਰੇਨਾਂ 'ਚ ਹੁਣ ਜੋੜੇ ਜਾਣਗੇ ਜ਼ਿਆਦਾ ਸੀਟਾਂ ਵਾਲੇ ਡੱਬੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News