ਪੰਜਾਬ ''ਜੀ. ਐੱਸ. ਟੀ.'' ਇਕੱਠਾ ਕਰਨ ''ਚ ਗੁਆਂਢੀ ਸੂਬਿਆਂ ਤੋਂ ਪਿੱਛੇ
Saturday, Jan 04, 2020 - 02:43 PM (IST)
ਚੰਡੀਗੜ੍ਹ : ਗੁਡਜ਼ ਐਂਡ ਸਰਵਿਸਜ਼ ਟੈਕਸ (ਜੀ. ਐੱਸ. ਟੀ.) ਇਕੱਠਾ ਕਰਨ 'ਚ ਪੰਜਾਬ ਆਪਣੇ ਗੁਆਂਢੀ ਸੂਬਿਆਂ ਤੋਂ ਪਿੱਛੇ ਰਹਿ ਗਿਆ ਹੈ। ਸਾਲ 2019 'ਚ ਦਸੰਬਰ ਮਹੀਨੇ ਦੌਰਾਨ ਦੇਸ਼ 'ਚ ਜੀ. ਐੱਸ. ਟੀ. ਕੁਲੈਕਸ਼ਨ ਨੇ ਇਕ ਲੱਖ ਕਰੋੜ ਦਾ ਆਂਕੜਾ ਪਾਰ ਕਰ ਲਿਆ। ਪੰਜਾਬ ਨੇ 2018 ਦੇ ਮੁਕਾਬਲੇ 2019 'ਚ ਜੀ. ਐੱਸ. ਟੀ. ਕੁਲੈਕਸ਼ਨ 'ਚ 11 ਫੀਸਦੀ ਦਾ ਵਾਧਾ ਦਰਜ ਕੀਤਾ ਪਰ ਇਹ ਵਾਧਾ ਗੁਆਂਢੀ ਸੂਬਿਆਂ ਦੇ ਮੁਕਾਬਲੇ ਘੱਟ ਹੈ। ਜੰਮੂ-ਕਸ਼ਮੀਰ ਨੇ 40 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜਦੋਂ ਕਿ ਹਿਮਾਚਲ ਅਤੇ ਚੰਡੀਗੜ੍ਹ ਨੇ 18 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਮਾਹਿਰਾਂ ਦਾ ਦਾਅਵਾ ਹੈ ਕਿ ਪੰਜਾਬ 'ਚ ਜੀ. ਐੱਸ. ਟੀ. ਦੀ ਕੁਲੈਕਸ਼ਨ ਵਧਾਉਣ ਲਈ ਉਦਯੋਗੀਕਰਨ ਨੂੰ ਰਫਤਾਰ ਦੇਣੀ ਪਵੇਗੀ। ਟੈਕਸ ਇਕੱਠਾ ਕਰਨ ਵਾਲੀ ਸਰਕਾਰੀ ਮਸ਼ੀਨਰੀ ਨੂੰ ਦਰੁੱਸਤ ਕਰਨਾ ਪਵੇਗਾ ਅਤੇ ਬਰਾਮਦਗੀ ਨੂੰ ਉਤਸ਼ਾਹਿਤ ਕਰਨਾ ਪਵੇਗਾ। ਕੇਂਦਰ ਸਰਕਾਰ ਵਲੋਂ ਜਾਰੀ ਆਂਕੜਿਆਂ ਮੁਤਾਬਕ ਦਸੰਬਰ, 2019 'ਚ ਜੀ. ਐਸ. ਟੀ. ਕੁਲੈਕਸ਼ਨ 1,03,184 ਕਰੋੜ ਰਿਹਾ, ਜਦੋਂ ਕਿ ਸਾਲ 2018 ਦੀ ਇਸ ਮਿਆਦ 'ਚ ਇਹ 95,726 ਕਰੋੜ ਸੀ।