ਮਾਨਸਾ ਵਿਚ ਵਧਿਆ ਧਰਤੀ ਹੇਠਲਾ ਪਾਣੀ, ਪੜ੍ਹੋ ਕਿਵੇਂ

07/29/2019 7:07:18 PM

ਮਾਨਸਾ, (ਮਿੱਤਲ)-ਪਾਣੀ ਦੀ ਇਕ-ਇਕ ਬੂੰਦ ਬਚਾਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਤਹਿਤ ਜ਼ਿਲਾ ਮਾਨਸਾ ’ਚ ਨਾ ਸਿਰਫ ਮੀਂਹ ਦੇ ਪਾਣੀ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਬਲਕਿ ਸੋਕ ਪਿੱਟਾਂ ਰਾਹੀਂ ਘਰਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਫਾਲਤੂ ਪਾਣੀ ਵੀ ਵਰਤੋਂ ’ਚ ਲਿਆਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲਾ ਮਾਨਸਾ ਦੇ 53 ਸਕੂਲਾਂ ’ਚ ਸੋਕਪਿਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ’ਚੋਂ 40 ਸਕੂਲਾਂ ’ਚ ਇਹ ਕੰਮ ਮੁਕੰਮਲ ਹੋ ਚੁੱਕਿਆ ਹੈ। ਅਪਨੀਤ ਰਿਆਤ ਨੇ ਦੱਸਿਆ ਕਿ ਇਹ ਉਪਰਾਲਾ ਵੱਡਾ ਮਹੱਤਵ ਰੱਖਦਾ ਹੈ, ਉਸ ਸਮੇਂ ਜਦੋਂ ਕਿ ਪੰਜਾਬ ਦੇ ਕਈ ਬਲਾਕਾਂ ’ਚ ਧਰਤੀ ਹੇਠਲਾ ਪਾਣੀ ਲੋਡ਼ ਤੋਂ ਵੱਧ ਇਸਤੇਮਾਲ ਕੀਤਾ ਜਾ ਚੁੱਕਿਆ ਹੈ।PunjabKesariਇਹ ਸੋਕ ਪਿੱਟ ਸਕੂਲਾਂ ’ਚ ਉਨ੍ਹਾਂ ਥਾਵਾਂ ’ਤੇ ਬਣਾਏ ਗਏ ਹਨ ਜਿੱਥੇ ਮਿਡ-ਡੇ-ਮੀਲ ਕਿਚਨ ਦਾ ਪਾਣੀ, ਆਰ.ਓ. ਪਲਾਂਟ ਦਾ ਬਚਿਆ ਪਾਣੀ, ਕੱਪਡ਼ੇ ਧੋਣ ਵਾਲੇ ਅਤੇ ਪੀਣ ਵਾਲੀ ਥਾਂ ’ਤੇ ਇਕੱਠਾ ਹੋਇਆ ਫਾਲਤੂ ਪਾਣੀ ਹੈ। ਇਨ੍ਹਾਂ ਸੋਕ ਪਿੱਟਾਂ ਨੂੰ ਬਣਾਉਣ ਦਾ ਕੰਮ ਜ਼ਿਲਾ ਪ੍ਰਸ਼ਾਸਨ ਮਾਨਸਾ ਵੱਲੋਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੇ ਸਰੋਤ ਵਾਲੀ ਥਾਂ ਤੋਂ ਪਾਈਪਾਂ ਵਿਛਾ ਕੇ ਉਨ੍ਹਾਂ ਸਾਰੀਆਂ ਪਾਈਪਾਂ ਨੂੰ ਇਕ ਥਾਂ ’ਤੇ ਲਿਜਾਇਆ ਜਾਂਦਾ ਹੈ ਜਿਸ ਨੂੰ ਸੋਕਪਿਟ ਕਹਿੰਦੇ ਹਨ। ਇਸ ਫਾਲਤੂ ਪਾਣੀ ਨੂੰ ਅੱਗੇ ਸਾਫ ਕੀਤਾ ਜਾਂਦਾ ਹੈ ਅਤੇ ਹੌਲੀ-ਹੌਲੀ ਕਰ ਕੇ ਧਰਤੀ ਦੇ ਹੇਠਲੇ ਪਾਣੀ ’ਚ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੂਨ 2017 ’ਚ ਪਿੰਡ ਕੋਠੇ ਅਸਪਾਲ ਨੂੰ ਇਸ ਤਰ੍ਹਾਂ ਦੇ ਸੋਕ ਪਿਟ ਬਣਾ ਕੇ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੌਮੀ ਪੱਧਰ ’ਤੇ ਭਾਰਤ ਸਰਕਾਰ ਮੰਤਰਾਲਾ ਪੇਂਡੂ ਵਿਕਾਸ ਵੱਲੋਂ ਸਨਮਾਨਤ ਵੀ ਕੀਤਾ ਗਿਆ ਸੀ। ਇਨ੍ਹਾਂ ਯਤਨਾਂ ਸਦਕਾ ਪਿੰਡ ਕੋਠੇ ਅਸਪਾਲ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ ਹੈ। ਸਕੂਲ ਦੇ ਅਧਿਆਪਕਾਂ ਦਾ ਦੱਸਣਾ ਹੈ ਕਿ ਜਿਹਡ਼ਾ ਹੈਂਡਪੰਪ ਪਿਛਲੇ ਕਈ ਸਾਲਾਂ ਤੋਂ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਬੰਦ ਪਿਆ ਸੀ ਉਸ ’ਚ ਮੁਡ਼ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ।PunjabKesariਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡਾਂ ’ਚ ਸੋਕ ਪਿੱਟਾਂ ਬਣਾਉਣ ਦਾ ਕੰਮ ਮਨਰੇਗਾ ਤਹਿਤ ਕੀਤਾ ਜਾ ਰਿਹਾ ਹੈ। ਸੋਕ ਪਿੱਟਾਂ ਰਾਹੀਂ ਨਾ ਸਿਰਫ ਫਾਲਤੂ ਪਾਣੀ ਦਾ ਬਚਾਅ ਹੁੰਦਾ ਹੈ ਬਲਕਿ ਗੰਦਾ ਪਾਣੀ ਸਡ਼ਕਾਂ ’ਤੇ ਆ ਕੇ ਸਡ਼ਕਾਂ ਨੂੰ ਖ਼ਰਾਬ ਕਰਨ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ। ਇਨ੍ਹਾਂ ਪਿੱਟਾਂ ਰਾਹੀਂ ਘਰਾਂ ਦਾ ਗੰਦਾ ਪਾਣੀ ਬਰਬਾਦ ਹੋਣ ਦੀ ਬਜਾਏ ਸਾਫ ਹੋ ਕੇ ਫਸਲਾਂ ਦੀ ਖੁਰਾਕ ਬਣਦਾ ਹੈ। ਪਿੰਡ ਕੋਠੇ ਅਸਪਾਲ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ’ਚ 65 ਸੋਕ ਪਿੱਟ ਬਣਾਏ ਗਏ ਸਨ ਜਿਨ੍ਹਾਂ ’ਚੋਂ 32 ਚੱਲ ਰਹੇ ਹਨ। ਮਨਰੇਗਾ ਦੇ ਜ਼ਿਲਾ ਮਾਨਸਾ ਦੇ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਮਨਰੇਗਾ ਤਹਿਤ ਬਣਾਏ ਜਾ ਰਹੇ ਇਹ ਸੋਕਪਿਟ ਉੱਥੇ ਹੀ ਬਣਾਏ ਜਾ ਰਹੇ ਹਨ ਜਿੱਥੇ ਧਰਤੀ ਹੇਠਲਾ ਪਾਣੀ ਦਸ ਮੀਟਰ ਤੋਂ ਥੱਲੇ ਹੈ। ਚਾਰ ਫੁੱਟ ਲੰਬਾ ਚਾਰ ਫੁੱਟ ਚੌਡ਼ਾ ਅਤੇ ਦਸ ਫੁੱਟ ਡੂੰਘਾ ਇਹ ਸੋਕਪਿਟ ਕੰਕਰੀਟ ਟੈਂਕ ਰਾਹੀਂ ਬਣਾਇਆ ਜਾਂਦਾ ਹੈ। ਇਨ੍ਹਾਂ ਸੋਕ ਪਿੱਟਾਂ ਦੀ ਨਿਯਮਿਤ ਸਫਾਈ ਵੀ ਜ਼ਰੂਰੀ ਹੈ ਜਿਸ ਦੀ ਜ਼ਿੰਮੇਵਾਰੀ ਉਸ ਵਿਅਕਤੀ ਦੀ ਹੋਵੇਗੀ ਜਿਸ ਦੀ ਇਮਾਰਤ ’ਚ ਸੋਕੇਟ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਧੀਕ ਸਕੱਤਰ ਸਹਿਕਾਰਤਾ ਵਿਭਾਗ, ਭਾਰਤ ਸਰਕਾਰ ਅੰਜਲੀ ਭਾਵਡ਼ਾ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੁਆਰਾ ਇਸ ਪਿੰਡ ਦਾ ਦੌਰਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਇੱਥੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।


Arun chopra

Content Editor

Related News