ਵਿਆਹ ਦੇ ਪ੍ਰੋਗਰਾਮ 'ਚ ਪਈਆਂ ਚੀਕਾਂ, ਲਾੜੇ ਦੇ ਭਰਾ ਨੂੰ ਵੱਜੀਆਂ ਗੋਲੀਆਂ
Wednesday, Dec 04, 2024 - 02:03 PM (IST)
ਮਾਛੀਵਾੜਾ ਸਾਹਿਬ/ਸਾਹਨੇਵਾਲ (ਟੱਕਰ, ਜਗਰੂਪ) : ਇੱਥੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂਰਾਏ ਵਿਖੇ ਇੱਕ ਵਿਆਹ ਵਾਲੇ ਘਰ 'ਚ ਜਾਗੋ ਸਮਾਗਮ ਚੱਲ ਰਿਹਾ ਸੀ। ਉੱਥੇ ਗੁਆਂਢੀ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਲਾੜੇ ਦਾ ਚਚੇਰਾ ਭਰਾ ਮਨਦੀਪ ਸਿੰਘ ਵਾਸੀ ਕੋਟ ਗੰਗੂ ਰਾਏ ਜਖ਼ਮੀ ਹੋ ਗਿਆ। ਹਸਪਤਾਲ 'ਚ ਇਲਾਜ ਅਧੀਨ ਮਨਦੀਪ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਚਾਚੇ ਦੇ ਮੁੰਡੇ ਗੁਰਮੀਤ ਸਿੰਘ ਦਾ ਵਿਆਹ ਸੀ ਅਤੇ ਰਾਤ ਨੂੰ ਜਾਗੋ ਸਮਾਗਮ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਜਲਦ ਕਰੋ ਇਹ ਕੰਮ
ਉਨ੍ਹਾਂ ਦੇ ਗੁਆਂਢੀ ਜਗਦੀਸ਼ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਆਪਣੇ ਪਿਸਤੌਲ ਨਾਲ 3 ਹਵਾਈ ਫਾਇਰ ਕੀਤੇ। ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਮੈਨੂੰ ਗਾਲੀ-ਗਲੋਚ ਕਰਦਿਆਂ ਕੱਚ ਦਾ ਗਿਲਾਸ ਮੇਰੇ ਵੱਲ ਮਾਰਿਆ। ਜਗਦੀਸ਼ ਸਿੰਘ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਮਕਾਨ ਦੀ ਛੱਤ ’ਤੇ ਚੜ੍ਹ ਗਿਆ, ਜਿਸ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ 3 ਫਾਇਰ ਕੀਤੇ। ਇਨ੍ਹਾਂ ’ਚੋਂ ਇੱਕ ਗੋਲੀ ਮੇਰੇ ਮੱਥੇ ਦੇ ਖੱਬੇ ਪਾਸਿਓਂ ਛੂਹ ਕੇ ਲੰਘ ਗਈ, ਜਦੋਂ ਕਿ 2 ਗੋਲੀਆਂ ਮੇਰੀ ਖੱਬੀ ਬਾਂਹ ’ਤੇ ਲੱਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਕਦੋਂ ਪਵੇਗੀ ਹੱਡ ਚੀਰਵੀਂ ਠੰਡ? ਮੌਸਮ ਵਿਭਾਗ ਦੀ ਆਈ ਨਵੀਂ Update
ਜਖ਼ਮੀ ਹਾਲਤ ਵਿਚ ਮੈਨੂੰ ਦੋਰਾਹਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਖ਼ਮੀ ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਕਿਉਂਕਿ ਉਨ੍ਹਾਂ ਦਾ ਪਿੰਡ 'ਚ ਜਗ੍ਹਾ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਸਬੰਧੀ ਉਸਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀਆਂ ਚਲਾਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਟਾਣੀ ਕਲਾਂ ਦੇ ਇੰਚਾਰਜ ਨੇ ਦੱਸਿਆ ਕਿ ਮਨਦੀਪ ਸਿੰਘ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਜਗਦੀਸ਼ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8