ਲੁਧਿਆਣਾ ਤੋਂ ਸੰਗਰੂਰ ਹੈਲੀਕਾਪਟਰ 'ਤੇ ਲਾੜੀ ਵਿਆਹੁਣ ਪਹੁੰਚਿਆ ਲਾੜਾ, ਮਹਿਮਾਨਾਂ ਨੂੰ ਵੰਡੇ ਬੂਟੇ
Monday, Dec 05, 2022 - 04:54 PM (IST)

ਸੰਗਰੂਰ/ਲੁਧਿਆਣਾ (ਜੋਸ਼ੀ) : ਲੁਧਿਆਣਾ ਦਾ ਇਕ ਮੁੰਡਾ ਵਿਆਹ ਕਰਵਾਉਣ ਲਈ ਹੈਲੀਕਾਪਟਰ 'ਚ ਬੈਠ ਸੰਗਰੂਰ ਦੇ ਅਮਰਗੜ੍ਹ ਪਹੁੰਚਿਆ। ਵਿਆਹ ਤੋਂ ਬਾਅਦ ਦੋਹਾਂ ਪਤੀ-ਪਤਨੀ ਨੇ ਇਕੱਠਿਆਂ ਹੈਲੀਕਾਪਟਰ 'ਚ ਉਡਾਣ ਭਰੀ। ਇਸ ਸਬੰਧੀ ਗੱਲ ਕਰਦਿਆਂ ਕੁੜੀ ਦੀ ਮਾਤਾ ਲਲਿਤਾ ਕੁਮਾਰੀ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਨਿਤਾਸ਼ਾ ਜੋਸ਼ੀ ਦਾ ਵਿਆਹ ਲੁਧਿਆਣਾ ਦੇ ਪਿੰਡ ਖਟੜਾ ਵਾਸੀ ਵੀਰ ਮਰਗੇਸ਼ ਸਿੰਘ ਭੰਗੂ ਨਾਲ ਹੋਇਆ। ਵਿਆਹ ਸਮਾਗਮ ਭਾਦਸੋਂ ਰੋਡ 'ਤੇ ਪੈਂਦੇ ਖਟੜਾ ਪੈਲਸ 'ਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਦਾ ਕੈਨੇਡਾ 'ਚ ਟਰਾਂਸਪੋਟਰ ਹੈ ਅਤੇ ਉਹ ਉਨ੍ਹਾਂ ਦੀ ਧੀ ਨੂੰ ਹੈਲੀਕਾਪਟਰ 'ਤੇ ਵਿਆਹੁਣ ਆਇਆ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਦਿੱਲੀ 'ਚ ਚੱਲ ਰਹੇ ਰੀ-ਮਾਡਲਿੰਗ ਕਾਰਨ ਰੱਦ ਰਹਿਣਗੀਆਂ ਕਈ ਗੱਡੀਆਂ
ਵਿਆਹ ਸਮਾਗਮ ਦੌਰਾਨ ਪਤੀ-ਪਤਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ 'ਚ ਸ਼ਾਮਲ ਹੋਏ ਲੋਕਾਂ ਨੂੰ ਤੋਹਫੇ ਵਜੋਂ ਬੂਟੇ ਦਿੱਤੇ। ਇਸ ਤੋਂ ਇਲਾਵਾ ਮੁੰਡਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੁੜੀ ਦੇ ਪਿਤਾ ਅਸ਼ਵਨੀ ਜੋਸ਼ੀ ਵੱਲੋਂ ਸਰਕਾਰੀ ਕਾਲਜ ਅਮਰਗੜ੍ਹ 'ਚ ਬਣਾਏ ਗਏ ਸ੍ਰੀ ਗੁਰੂ ਨਾਨਕ ਫੁਲਵਾੜੀ ਨੂੰ ਦੇਖਣ ਲਈ ਵੀ ਪਹੁੰਚੇ।
ਇਹ ਵੀ ਪੜ੍ਹੋ- ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।