ਜਲੰਧਰ: ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਹੋਈ ਮੌਤ

Tuesday, Jul 20, 2021 - 12:35 PM (IST)

ਜਲੰਧਰ: ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਹੋਈ ਮੌਤ

ਜਲੰਧਰ (ਵਰੁਣ): ਸੋਢਲ ਮੰਦਰ ਨੇੜੇ ਦੇਰ ਰਾਤ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਗੋਲੀ ਨੂਮਾ ਚੀਜ਼ ਲੱਗਣ ’ਤੇ ਕਰਿਆਨਾ ਸਟੋਰ ਮਾਲਿਕ ਸਚਿਨ ਜੈਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਅੱਜ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ

ਨੇੜੇ-ਤੇੜੇ ਦੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਗੋਲੀ ਚਲਾਉਂਦੇ ਸਮੇਂ ਕਿਸੇ ਨੂੰ ਨਹੀਂ ਦੇਖਿਆ ਪਰ ਪਟਾਖੇ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਏ ਤਾਂ ਸਚਿਨ ਬਚਾਓ-ਬਚਾਓ ਬੋਲ ਕੇ ਭੱਜ ਰਿਹਾ ਸੀ। ਮੌਕੇ ’ਤੇ ਅਜੇ ਤੱਕ ਕੋਈ ਗੋਲੀ ਦਾ ਖੋਲ ਵੀ ਨਹੀਂ ਮਿਲਿਆ ਹੈ। ਗੋਲੀ ਕਿਹੜੇ ਹਾਲਾਤ ’ਚ ਚੱਲੀ ਇਸ ਦੇ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਆਪਣੀ ਵਿਧਵਾ ਮਾਂ ਦਾ ਸੀ ਲਾਡਲਾ


author

Shyna

Content Editor

Related News