ਅੰਮ੍ਰਿਤਸਰ ''ਚ ਬੰਬ ਧਮਾਕੇ ਮਗਰੋਂ ਹੁਣ ਮਿਲਿਆ ਗ੍ਰਨੇਡ

Thursday, Sep 26, 2019 - 11:58 PM (IST)

ਅੰਮ੍ਰਿਤਸਰ ''ਚ ਬੰਬ ਧਮਾਕੇ ਮਗਰੋਂ ਹੁਣ ਮਿਲਿਆ ਗ੍ਰਨੇਡ

ਅੰਮ੍ਰਿਤਸਰ, (ਅਰੁਣ)- ਪੁਤਲੀਘਰ ਸਥਿਤ ਲਵਕੁਸ਼ ਨਗਰ 'ਚ ਬੀਤੇ ਦਿਨੀਂ ਕਬਾੜ 'ਚ ਹੋਏ ਧਮਾਕੇ ਦੀ ਦਹਿਸ਼ਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵੀਰਵਾਰ ਕਰੀਬ 7 ਵਜੇ ਇਲਾਕੇ ਨਾਲ ਲੱਗਦੀਆਂ ਰੇਲਵੇ ਲਾਈਨਾਂ ਕੋਲ ਖੜ੍ਹੇ ਕੁਝ ਬੱਚਿਆਂ ਨੇ ਅਚਾਨਕ ਇਕ ਗ੍ਰਨੇਡ ਪਿਆ ਦੇਖਿਆ। ਇਲਾਕਾ ਵਾਸੀਆਂ ਨੇ ਪੁਲਸ ਨੂੰ ਗ੍ਰਨੇਡ ਮਿਲਣ ਦੀ ਇਤਲਾਹ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੰਟੋਨਮੈਂਟ ਸਮੇਤ ਹੋਰ ਥਾਣਿਆਂ ਦੀ ਪੁਲਸ ਮੌਕੇ 'ਤੇ ਪੁੱਜੀ। ਰੇਤ ਦੀ ਬਾਲਟੀ 'ਚ ਇਸ ਗ੍ਰਨੇਡਨੁਮਾ ਚੀਜ਼ ਨੂੰ ਕਬਜ਼ੇ 'ਚ ਲੈ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਜੇਕਰ ਇਹ ਗ੍ਰਨੇਡ ਹੀ ਪਾਇਆ ਜਾਂਦਾ ਤਾਂ ਫੌਰੀ ਤੌਰ 'ਤੇ ਬੰਬ ਵਿਰੋਧੀ ਦਸਤਿਆਂ ਨੂੰ ਮੌਕੇ 'ਤੇ ਬੁਲਾ ਕੇ ਉਸ ਦੀ ਜਾਂਚ ਕਰਵਾਉਣ ਮਗਰੋਂ ਹੀ ਉਸ ਨੂੰ ਕਬਜ਼ੇ 'ਚ ਲਿਆ ਜਾਣਾ ਸੀ।

ਪੁਲਸ ਨੇ ਗ੍ਰਨੇਡ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜਿਆ
ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਰ-ਵਾਰ ਗ੍ਰਨੇਡ ਦੀ ਪੁਸ਼ਟੀ ਕਰਨ ਦੇ ਬਾਵਜੂਦ ਪੁਲਸ ਅਧਿਕਾਰੀਆਂ ਨੇ ਇਸ ਯੰਤਰ ਨੂੰ ਗ੍ਰਨੇਡ ਨਾ ਦੱਸ ਕੇ ਮਹਿਜ਼ ਲੋਹੇ ਦਾ ਟੁਕੜਾ ਦੱਸਿਆ, ਜਦਕਿ ਇਲਾਕਾ ਵਾਸੀਆਂ ਦਾ ਇਹ ਕਹਿਣਾ ਹੈ ਕਿ ਜੇਕਰ ਪੁਲਸ ਇਸ ਨੂੰ ਗ੍ਰਨੇਡ ਨਹੀਂ ਮੰਨਦੀ ਤਾਂ ਉਨ੍ਹਾਂ ਨੂੰ ਇਹ ਯੰਤਰ ਰੇਤ ਦੀ ਬਾਲਟੀ ਵਿਚ ਪਾ ਕੇ ਲਿਜਾਉਣ ਦੀ ਕੀ ਲੋੜ ਸੀ।


author

Bharat Thapa

Content Editor

Related News