...ਤੇ ਇਸ ਸ਼ਖਸ ਨੇ ਹੀ ''ਦਿ ਗ੍ਰੇਟ ਖਲੀ'' ਨੂੰ ਬਣਾਇਆ ਸੀ WWE ਚੈਂਪੀਅਨ (ਤਸਵੀਰਾਂ)

02/11/2016 12:14:44 PM

 ਜਲੰਧਰ (ਮਹੇਸ਼) : ਭਾਰਤ ''ਚ 1987 ''ਚ ਬਾਡੀ ਬਿਲਡਿੰਗ ਦੀ ਟ੍ਰੇਨਿੰਗ ਦਾ ਪਹਿਲਾ ਹੈਲਥ ਕਲੱਬ ਖੋਲ੍ਹਣ ਵਾਲੇ ਬਾਡੀ ਬਿਲਡਿੰਗ ਦੇ ਭੀਸ਼ਮ ਪਿਤਾਮਾ ਡਾ. ਰਣਧੀਰ ਕੁਮਾਰ ਹਸਤੀਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਖੇਡ ਜਗਤ ''ਚ ਸਭ ਤੋਂ ਵੱਡਾ ''ਮਹਾਰਾਜ ਰਣਜੀਤ ਸਿੰਘ ਪੁਰਸਕਾਰ'' ਹਾਸਲ ਕਰਨ ਡਾ. ਰਣਧੀਰ ਨੇ ਹੀ ਦਿਲੀਪ ਸਿੰਘ ਨੂੰ ਟ੍ਰੇਨਿੰਗ ਦੇ ਕੇ ''ਦਿ ਗ੍ਰੇਟ ਖਲੀ'' ਬਣਾਇਆ ਸੀ। ਡਾ. ਰਣਧੀਰ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨਘਾਟ ''ਚ ਬੁੱਧਵਾਰ ਦੀ ਸ਼ਾਮ ਨੂੰ ਹੀ ਕਰ ਦਿੱਤਾ ਗਿਆ। 

ਇਸ ਮੌਕੇ ''ਤੇ ਮਿਸਟਰ ਯੂਨੀਵਰਸ ਪ੍ਰੇਮ ਚੰਦ ਡੋਗਰਾ ਅਤੇ ਡਾ. ਰਣਧੀਰ ਹਸਤੀਰ ਤੋਂ ਟ੍ਰੇਨਿੰਗ ਲੈ ਕੇ ਬਾਡੀ ਬਿਲਡਿੰਗ ਦੀ ਦੁਨੀਆ ''ਚ ਵਿਸ਼ੇਸ਼ ਮੁਕਾਮ ਹਾਸਲ ਕਰਨ ਵਾਲੇ ਹੀਰਾ ਲਾਲ ਮਿਸਟਰ ਯੂਨੀਵਰਸ, ਮਿਸਟਰ ਇੰਡੀਆ ਮਨਜੀਤ ਸਿੰਘ ਅਤੇ ਮਿਸਟਰ ਇੰਡੀਆ ਦਲਜੀਤ ਸਿੰਘ ਵੀ ਮੌਜੂਦ ਸਨ। 

ਪਰਿਵਾਰ ਵਲੋਂ ਡਾ. ਰਣਧੀਰ ਦੀ ਮਾਤਾ ਸੁਦਰਸ਼ਨ ਹਸਤੀਰ, ਪਤਨੀ ਅਨੀਤਾ ਹਸਤੀਰ, ਬੇਟਾ ਡਾ. ਅੰਕੁਰ ਹਸਤੀਰ, ਬੇਟੀ ਡਾ. ਪਾਰੂਲ ਹਸਤੀਰ, ਭਰਾ ਡਾ. ਬਲਬੀਰ ਹਸਤੀਰ, ਸੁਨੀਲ ਹਸਤੀਰ ਤੋਂ ਇਲਾਵਾ ਡਾ. ਰਾਜਕੁਮਾਰ ਹਸਤੀਰ, ਡਾ. ਦੀਪਕ ਪਰਾਸ਼ਰ ਅਤੇ ਰਵੀ ਕੁਮਾਰ ਪਰਾਸ਼ਰ, ਪਟਿਆਲਾ ਦੇ ਸਾਬਕਾ ਮੇਅਰ ਵਿਸ਼ਣੂ ਦੱਤ ਸ਼ਰਮਾ, ਡਾ. ਨਰਿੰਦਰ ਭਾਰਗਵ ਡੀ. ਸੀ. ਪੀ. ਲੁਧਿਆਣਾ ਮੁੱਖ ਤੌਰ ''ਤੇ ਮੌਜੂਦ ਸਨ।


Babita Marhas

News Editor

Related News