ਬਜ਼ੁਰਗ ਦਾਦੀ ਨੂੰ ਘਰ ਅੰਦਰੋਂ ਘੜੀਸਦਾ ਲਿਆਇਆ ਪੋਤਾ, ਦਰਿੰਦਗੀ ਸੁਣ ਖੂਨ ਖੌਲ ਉੱਠੇਗਾ (ਵੀਡੀਓ)

8/3/2020 3:19:16 PM

ਖੰਨਾ (ਵਿਪਨ) : ਜਿਸ ਦਾਦੀ ਨੇ ਕਦੇ ਆਪਣੇ ਪੋਤੇ ਲਈ ਮੰਨਤਾਂ ਮੰਗੀਆਂ ਹੋਣਗੀਆਂ, ਉਹੀ ਮੰਨਤਾਂ ਉਸ ਲਈ ਉਦੋਂ ਸ਼ਰਾਪ ਬਣ ਗਈਆਂ, ਜਦੋਂ ਨਸ਼ੇੜੀ ਅਤੇ ਬਦਤਮੀਜ਼ ਪੋਤਾ ਆਪਣੀ ਬਜ਼ੁਰਗ ਦਾਦੀ ਨੂੰ ਘਰ ਅੰਦਰੋਂ ਘੜੀਸਦਾ ਹੋਇਆ ਬਾਹਰ ਲੈ ਆਇਆ। ਜਾਣਕਾਰੀ ਮੁਤਾਬਕ ਇਹ ਮਾਮਲਾ ਖੰਨਾ ਦੇ ਪਿੰਡ ਭੋਰਲਾ ਦਾ ਹੈ, ਜਿੱਥੇ ਨਸ਼ੇੜੀ ਪੋਤੇ ਨੇ ਆਪਣੀ ਬਜ਼ੁਰਗ ਦਾਦੀ ਨਾਲ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਜਿਸ ਨੇ ਵੀ ਸੁਣਿਆਂ ਜਾ ਦੇਖਿਆ, ਉਸ ਦਾ ਖੂਨ ਖੌਲ ਉੱਠਿਆ।

ਇਹ ਵੀ ਪੜ੍ਹੋ : ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਮਾਰੂ ਹੋਇਆ 'ਕੋਰੋਨਾ', ਤੀਜੇ ਵਿਅਕਤੀ ਨੇ ਤੋੜਿਆ ਦਮ

PunjabKesari
ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਜੀਵ ਸਿੰਘ ਜੋ ਕਿ ਪੀੜਤ ਬਜ਼ੁਰਗ ਪ੍ਰੀਤਮ ਕੌਰ ਦਾ ਪੋਤਾ ਹੈ, ਉਹ ਨਸ਼ਿਆਂ ਦਾ ਆਦੀ ਹੈ। ਮਾਤਾ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ, ਜਿਸ ਕਾਰਨ ਸੰਜੀਵ ਆਪਣੀ ਦਾਦੀ ਨਾਲ ਕੁੱਟਮਾਰ ਕਰਕੇ ਉਸ ਕੋਲੋਂ ਪੈਸੇ ਖੋਹ ਲੈਂਦਾ ਹੈ ਅਤੇ ਉਹ ਅਕਸਰ ਹੀ ਬਜ਼ੁਰਗ ਨਾਲ ਕੁੱਟਮਾਰ ਕਰਦਾ ਹੈ। ਸਰਪੰਚ ਨੇ ਦੱਸਿਆ ਕਿ ਸੰਜੀਵ ਵੱਲੋਂ ਆਪਣੀ ਦਾਦੀ ਨਾਲ ਕੁੱਟਮਾਰ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਸਵੇਰ ਤੋਂ ਹੀ ਆਪਣੀ ਦਾਦੀ ਨੂੰ ਕੁੱਟਣ ਲੱਗਾ ਹੋਇਆ ਸੀ ਤਾਂ ਪਿੰਡ ਵਾਲਿਆਂ ਨੇ ਜਾ ਕੇ ਉਸ ਨੂੰ ਛੁਡਵਾਇਆ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪਹਿਲੀ ਵਾਰ ਜੇਲ੍ਹਾਂ 'ਚ ਬੰਦ ਭਰਾਵਾਂ ਨੂੰ 'ਰੱਖੜੀ' ਨਾ ਬੰਨ੍ਹ ਸਕੀਆਂ ਭੈਣਾਂ
ਜਦੋਂ ਇਸ ਪੀੜਤ ਬਜ਼ੁਰਗ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਦੇ ਪੋਤੇ ਨੇ ਹੀ ਘੜੀਸਦੇ ਹੋਏ ਉਸ ਨੂੰ ਘਰੋਂ ਬਾਹਰ ਕੱਢਿਆ ਹੈ ਅਤੇ ਹੁਣ ਉਸ ਕੋਲੋਂ ਮੁਆਫ਼ੀ ਵੀ ਮੰਗ ਲਈ ਹੈ। ਇਸ ਤੋਂ ਬਾਅਦ ਜਦੋਂ ਸੰਜੀਵ ਦੀ ਮਾਂ ਚਰਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਦਾ ਆਦੀ ਹੈ ਤੇ ਉਹ ਉਸ ਨੂੰ ਵੀ ਕੁੱਟਦਾ-ਮਾਰਦਾ ਹੈ ਅਤੇ ਲੋਕਾਂ ਨੂੰ ਵੀ ਗਾਲ੍ਹਾਂ ਕੱਢਦਾ ਹੈ। ਉਸ ਨੇ ਕਿਹਾ ਕਿ ਉਸ ਦੇ ਪੁੱਤ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਸੰਜੀਵ ਅਜੇ ਫ਼ਰਾਰ ਹੈ। 
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਸਰਹੱਦ ਪਾਰੋਂ ਚੱਲਦੇ ਰੈਕਟ ਦਾ ਪਰਦਾਫ਼ਾਸ਼, BSF ਦਾ ਜਵਾਨ ਵੀ ਗ੍ਰਿਫ਼ਤਾਰ
 


Babita

Content Editor Babita