ਆਪਣੀ ਜਾਨ ਗੁਆ ਕੇ ਦਾਦੇ ਨੇ ਪੋਤੀ ਨੂੰ ਇੰਝ ਦਿੱਤੀ ਨਵੀਂ ਜ਼ਿੰਦਗੀ

Friday, Jun 03, 2022 - 01:40 AM (IST)

ਆਪਣੀ ਜਾਨ ਗੁਆ ਕੇ ਦਾਦੇ ਨੇ ਪੋਤੀ ਨੂੰ ਇੰਝ ਦਿੱਤੀ ਨਵੀਂ ਜ਼ਿੰਦਗੀ

ਲੁਧਿਆਣਾ (ਗੌਤਮ) : ਵੀਰਵਾਰ ਨੂੰ ਕਾਕੋਵਾਲ ਰੋਡ ’ਤੇ ਹੋਏ ਸੜਕ ਹਾਦਸੇ ’ਚ ਦਾਦੇ ਨੇ ਆਪਣੀ ਜਾਨ ਗੁਆ ਕੇ ਪੋਤੀ ਨੂੰ ਬਚਾ ਲਿਆ। ਪੋਤੀ ਨੂੰ ਬਚਾਉਂਦਿਆਂ ਉਹ ਖੁਦ ਦੁੱਧ ਲਿਜਾ ਰਹੀ ਗੱਡੀ ਦੇ ਥੱਲੇ ਆਉਣ ਨਾਲ ਕੁਚਲਿਆ ਗਿਆ, ਜਿਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਕਰਦਿਆਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਕਤ ਹਾਦਸਾ ਵੀਰਵਾਰ ਨੂੰ ਤੜਕੇ ਕਰੀਬ 6 ਵਜੇ ਹੋਇਆ। ਮਰਨ ਵਾਲੇ ਦੀ ਪਛਾਣ ਰਮੇਸ਼ ਵਜੋਂ ਹੋਈ ਹੈ, ਜੋ ਹੌਜ਼ਰੀ ਦਾ ਕੰਮ ਕਰਦਾ ਸੀ। ਪੁਲਸ ਨੇ ਕਾਰਵਾਈ ਕਰਦਿਆਂ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ਮਸ਼ਾਨਘਾਟ ਤੋਂ ਹੱਡੀਆਂ ਚੋਰੀ ਕਰਕੇ ਤਾਂਤਰਿਕਾਂ ਨੂੰ ਵੇਚਣ ਵਾਲਾ ਗਿਰੋਹ ਬੇਨਕਾਬ, 2 ਗ੍ਰਿਫ਼ਤਾਰ

ਰਮੇਸ਼ ਦੀ ਪੋਤੀ ਸੀਰਾ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੇ ਦਾਦੇ ਨਾਲ ਸੈਰ ਕਰਨ ਲਈ ਸਾਈਕਲ ਚਲਾਉਣ ਜਾਂਦੀ ਸੀ। ਵੀਰਵਾਰ ਨੂੰ ਵੀ ਦਾਦਾ ਉਸ ਦੇ ਪਿੱਛੇ ਆ ਰਹੇ ਸਨ ਅਤੇ ਉਹ ਸਾਈਕਲ ਚਲਾਉਂਦੇ ਹੋਏ ਅੱਗੇ ਜਾ ਰਹੀ ਸੀ। ਸੜਕ ’ਤੇ ਰੱਖੇ ਪੱਥਰਾਂ ਦੇ ਢੇਰ ਕਾਰਨ ਉਸ ਦੀ ਸਾਈਕਲ ਤਿਲਕ ਗਈ ਅਤੇ ਉਹ ਥੱਲੇ ਡਿੱਗ ਗਈ। ਪਿੱਛੋਂ ਇਕ ਗੱਡੀ ਆ ਰਹੀ ਸੀ। ਦਾਦਾ ਨੇ ਆ ਕੇ ਉਸ ਨੂੰ ਚੁੱਕਿਆ ਅਤੇ ਉਹ ਸਾਈਕਲ ਲੈ ਕੇ ਪਿੱਛੇ ਹਟ ਗਈ। ਦੇਖਦੇ ਹੀ ਦੇਖਦੇ ਗੱਡੀ ਵਾਲੇ ਨੇ ਦਾਦਾ ਨੂੰ ਆਪਣੀ ਲਪੇਟ ’ਚ ਲੈ ਲਿਆ। ਪੱਥਰਾਂ ਕਾਰਨ ਉਸ ਦੀ ਗੱਡੀ ਵੀ ਫਸ ਗਈ। ਡਰਾਈਵਰ ਨੇ ਖੁਦ ਹੀ ਪੱਥਰ ਹਟਾ ਕੇ ਉਨ੍ਹਾਂ ਨੂੰ ਗੱਡੀ ਦੇ ਟਾਇਰ ਦੇ ਥੱਲਿਓਂ ਕੱਢਿਆ ਤੇ ਭੱਜ ਗਿਆ।

ਇਹ ਵੀ ਪੜ੍ਹੋ : ਇਕ ਹੋਰ ਬੁਰੀ ਖ਼ਬਰ: ਨਹੀਂ ਰਹੇ ਪ੍ਰਸਿੱਧ ਸੰਤੂਰ ਵਾਦਕ ਭਜਨ ਸੋਪੋਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News