ਨਾਬਾਲਿਗ ਪੋਤਰੇ ਨਾਲ ਦਾਦੇ ਨੇ ਕੀਤੀ ਬਦਫੈਲੀ: ਗ੍ਰਿਫਤਾਰ

Wednesday, Jul 28, 2021 - 08:01 PM (IST)

ਨਾਬਾਲਿਗ ਪੋਤਰੇ ਨਾਲ ਦਾਦੇ ਨੇ ਕੀਤੀ ਬਦਫੈਲੀ: ਗ੍ਰਿਫਤਾਰ

ਅਬੋਹਰ(ਸੁਨੀਲ)- ਥਾਣਾ ਖੂਈਆਂ ਸਰਵਰ ਪੁਲਸ ਨੇ ਨਾਬਾਲਿਗ ਪੋਤਰੇ ਨਾਲ ਬਦਫੈਲੀ ਕਰਨ ਦੇ ਦੋਸ਼ ’ਚ ਉਸਦੇ ਦਾਦੇ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ- ਪੁੱਤ ਨੂੰ ਵੇਖਣ ਲਈ ਤਰਸੇ ਮਾਪੇ, ਧੋਖਾਧੜੀ ਦਾ ਸ਼ਿਕਾਰ ਭੋਗਪੁਰ ਦਾ ਲੜਕਾ ਯੂਕਰੇਨ ਦੀ ਜੇਲ੍ਹ 'ਚ ਬੰਦ
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਦੀ ਮਾਤਾ ਨੇ ਦੱਸਿਆ ਕਿ 25 ਜੁਲਾਈ ਸ਼ਾਮ ਨੂੰ ਜਦ ਉਹ ਘਰ ਆਈ ਤਾਂ ਉਸਦੇ 12 ਸਾਲਾ ਲੜਕੇ ਨੇ ਦੱਸਿਆ ਕਿ 5-6 ਦਿਨ ਪਹਿਲਾਂ ਜਦ ਉਹ ਲੋਕਾਂ ਦੇ ਘਰਾਂ ’ਚ ਕੰਮ ਕਰਨ ਚਲੀ ਗਈ ਸੀ ਤਾਂ ਪਿਛੋਂ ਉਸਦਾ ਦਾਦੇ ਸ਼ੋਪਤ ਰਾਮ ਉਸ ਨੂੰ ਸਾਈਕਲ ’ਤੇ ਬਿਠਾ ਕੇ ਖੇਤ ’ਚ ਲੈ ਗਿਆ ਅਤੇ ਉਸ ਨਾਲ ਬਦਫੈਲੀ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ।

ਇਹ ਵੀ ਪੜ੍ਹੋ- ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ

ਉਸ ਨੂੰ ਪਤਾ ਚੱਲਿਆ ਕਿ ਜਦ ਸ਼ੋਪਤ ਰਾਮ ਉਸਦੇ ਲੜਕੇ ਨਾਲ ਬਦਫੈਲੀ ਕਰ ਰਿਹਾ ਸੀ ਤਾਂ ਕਿਸੇ ਨੇ ਫੋਨ ’ਤੇ ਵੀਡੀਓ ਵੀ ਬਣਾਈ ਹੈ। ਪੁਲਸ ਨੇ ਸ਼ੋਪਤ ਰਾਮ ਪੁੱਤਰ ਕੇਸੂ ਰਾਮ ਵਾਸੀ ਪਿੰਡ ਪੰਜਕੋਸੀ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ ਹੈ।


author

Bharat Thapa

Content Editor

Related News