14 ਸਾਲਾ ਦੋਹਤੀ ਨੇ ਖੋਲ੍ਹੀ ਨਾਨੇ ਦੀ ਕਰਤੂਤ, ਸੁਣ ਹੈਰਾਨ ਰਹਿ ਗਈ ਮਾਂ

Monday, Mar 29, 2021 - 08:58 AM (IST)

14 ਸਾਲਾ ਦੋਹਤੀ ਨੇ ਖੋਲ੍ਹੀ ਨਾਨੇ ਦੀ ਕਰਤੂਤ, ਸੁਣ ਹੈਰਾਨ ਰਹਿ ਗਈ ਮਾਂ

ਗੁਰਦਾਸਪੁਰ (ਹਰਮਨ)- ਥਾਣਾ ਕਲਾਨੌਰ ਦੀ ਪੁਲਸ ਨੇ ਨਾਬਾਲਗ ਦੋਹਤੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਕਲਯੁਗੀ ਨਾਨੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਕੁੜੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ 14 ਸਾਲ ਦੀ ਹੈ, ਜੋ ਛੇਵੀਂ ਜਮਾਤ ’ਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਦਸੰਬਰ 2020 ਨੂੰ ਉਸ ਦੀ ਮਾਤਾ ਅਚਾਨਕ ਬੀਮਾਰ ਹੋ ਗਈ, ਜਿਸ ਕਾਰਣ ਉਹ ਕੁੜੀ ਅਤੇ ਮੁੰਡੇ ਨੂੰ ਆਪਣੇ ਮਾਤਾ-ਪਿਤਾ ਕੋਲ ਛੱਡ ਆਈ ਸੀ। ਬਾਅਦ ’ਚ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਧੀ ਆਪਣੇ ਨਾਨੇ ਕੋਲ ਹੀ ਰਹਿੰਦੀ ਸੀ।

ਇਹ ਵੀ ਪੜ੍ਹੋ : ਮੋਗਾ ’ਚ ਦਰਦਨਾਕ ਘਟਨਾ, ਕਰਜ਼ੇ ਤੋਂ ਦੁਖੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ

10 ਮਾਰਚ ਨੂੰ ਕੁੜੀ ਦਾ ਨਾਨਾ ਉਸ ਨੂੰ ਵਾਪਸ ਉਸ ਕੋਲ ਛੱਡ ਗਿਆ। ਕੁੜੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ ਬਹੁਤ ਸਹਿਮੀ ਹੋਈ ਸੀ, ਇਸ ਲਈ ਜਦੋਂ ਉਸ ਨੇ ਉਸ ਨੂੰ ਸਹਿਮੇ ਰਹਿਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਨਾਨਾ ਰਾਤ ਨੂੰ ਦੁੱਧ ’ਚ ਨਸ਼ੇ ਵਾਲੀ ਚੀਜ਼ ਪਾ ਕੇ ਉਸ ਨੂੰ ਪਿਲਾ ਦਿੰਦਾ ਸੀ ਅਤੇ ਉਸਦਾ ਸਰੀਰਕ ਸੋਸ਼ਣ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਭਰਾ ਨੂੰ ਮਾਰ ਦੇਵੇਗਾ। ਪੁਲਸ ਨੇ ਕੁੜੀ ਦੀ ਮਾਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਮੇਹਰ ਚੰਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ, ਦਰਗਾਹ ਦੇ ਬਾਬੇ ਨੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News