ਵਿਨੋਦ ਘਈ ਦੀ AG ਵਜੋਂ ਨਿਯੁਕਤੀ ’ਤੇ ਰਾਜਪਾਲ ਪੁਰੋਹਿਤ ਨੇ ਲਾਈ ਮੋਹਰ

Friday, Jul 29, 2022 - 08:47 PM (IST)

ਵਿਨੋਦ ਘਈ ਦੀ AG ਵਜੋਂ ਨਿਯੁਕਤੀ ’ਤੇ ਰਾਜਪਾਲ ਪੁਰੋਹਿਤ ਨੇ ਲਾਈ ਮੋਹਰ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸੀਨੀਅਰ ਵਕੀਲ ਵਿਨੋਦ ਘਈ ਦੀ ਪੰਜਾਬ ਦੇ ਐਡਵੋਕੇਟ ਜਨਰਲ (ਏ. ਜੀ.) ਵਜੋਂ ਨਿਯੁਕਤੀ ’ਤੇ ਮੋਹਰ ਲਾ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਫਾਈਲ ਪੰਜਾਬ ਸਰਕਾਰ ਨੂੰ ਵਾਪਸ ਭੇਜ ਦਿੱਤੀ ਗਈ ਹੈ। ਇਸ ਦਾ ਜਲਦ ਹੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਏ. ਜੀ. ਅਨਮੋਲ ਰਤਨ ਸਿੱਧੂ ਵੱਲੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਕੀਲ ਵਿਨੋਦ ਘਈ ਦੇ ਨਾਂ ’ਤੇ ਬਤੌਰ ਏ. ਜੀ. ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਨੂੰ ਲੈ ਕੇ ਫਾਈਲ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : 27 ਸਾਲਾ ਨੌਜਵਾਨ ਦਿਖਣ ’ਚ ਲੱਗਦੈ ਬੱਚਾ, ਨਹੀਂ ਮਿਲ ਰਹੀ ਨੌਕਰੀ, ਮਾਲਕ ਦੇ ਰਹੇ ਅਜੀਬੋ-ਗਰੀਬ ਤਰਕ


author

Manoj

Content Editor

Related News