ਮੁਫ਼ਤ ਪਾਣੀ ਦੇ ਐਲਾਨ ''ਤੇ ਖ਼ਫ਼ਾ ਹੋਏ ਰਾਜਪਾਲ-ਜਦੋਂ ਤੱਕ ਮੈਂ ਹਾਂ, ਚੰਡੀਗੜ੍ਹ ਨੂੰ ਡੁੱਬਣ ਨਹੀਂ ਦਿਆਂਗਾ (ਵੀਡੀਓ)
Thursday, Mar 14, 2024 - 06:41 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਮੁਫ਼ਤ ਪਾਣੀ ਦੇ ਮੁੱਦੇ 'ਤੇ ਬੋਲਦਿਆਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਜੇਕਰ ਪੈਸਾ ਨਹੀਂ ਹੈ ਤਾਂ ਫਿਰ ਮੁਫ਼ਤ ਪਾਣੀ ਦੇ ਐਲਾਨ ਦਾ ਕੀ ਮਤਲਬ ਹੈ ਅਤੇ ਇਸ ਦੇ ਲਈ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਘਾਟੇ 'ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਐਲਾਨ ਕਰਨਾ ਵੀ ਹੈ ਤਾਂ ਪਹਿਲਾਂ ਇਸ ਨੂੰ ਸੋਚ-ਵਿਚਾਰ ਲਓ ਅਤੇ ਮੇਰੇ ਤੋਂ ਮਨਜ਼ੂਰੀ ਲਓ ਪਰ ਅਜਿਹਾ ਕੁੱਝ ਨਹੀਂ ਹੋਇਆ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਲਈ ਅਹਿਮ ਖ਼ਬਰ, ਹੁਣ ਮਾਸਿਕ ਧਰਮ ਦੀ ਮਿਲੇਗੀ ਛੁੱਟੀ!
ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਸੱਤਾ ਕਿਵੇਂ ਚੱਲੇਗੀ ਕਿਉਂਕਿ ਇਹ ਜੰਗਲ ਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਕਿ ਮੁਫ਼ਤ ਪਾਣੀ ਦੇ ਲਈ ਇੰਨਾ ਪੈਸਾ ਉਨ੍ਹਾਂ ਕੋਲ ਕਿੱਥੋਂ ਆਵੇਗਾ। ਰਾਜਪਾਲ ਨੇ ਕਿਹਾ ਕਿ ਕੋਈ ਮੁਫ਼ਤ 'ਚ ਪਾਣੀ ਮੰਗ ਵੀ ਨਹੀਂ ਰਿਹਾ ਅਤੇ ਮੇਅਰ ਦੱਸਣ ਕਿ ਕਿੱਥੇ ਅੰਦੋਲਨ ਹੋਇਆ ਹੈ ਕਿ ਸਾਨੂੰ ਮੁਫ਼ਤ ਪਾਣੀ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਧਿਆਪਕਾਂ ਲਈ ਵੱਡਾ ਫ਼ੈਸਲਾ, Transfer ਲਈ ਨਵੇਂ ਹੁਕਮ ਜਾਰੀ, ਜਲਦ ਕਰੋ ਅਪਲਾਈ
ਰਾਜਪਾਲ ਨੇ ਕਿਹਾ ਕਿ ਹਰ ਗੱਲ ਲਈ ਨਿਯਮ ਹਨ, ਸਿਸਟਮ ਹੈ, ਜਿਸ ਨੂੰ ਧਿਆਨ 'ਚ ਰੱਖ ਕੇ ਹੀ ਹਰ ਕੰਮ ਕੀਤਾ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਨਗਰ ਨਿਗਮ ਦੀ ਹੋਈ ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਨੂੰ 20 ਹਜ਼ਾਰ ਲਿਟਰ ਪਾਣੀ ਮੁਫ਼ਤ ਦੇਣ ਦਾ ਏਜੰਡਾ ਪਾਸ ਕੀਤਾ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਹੀ ਰਾਜਪਾਲ ਨੇ ਸਵਾਲ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8