ਅਹਿਮ ਖ਼ਬਰ : ਪੰਜਾਬ ਦੇ ਸਰਕਾਰੀ ਸਕੂਲਾਂ ''ਚ ਪੜ੍ਹਦੇ ਬੱਚੇ ਰਹਿਣ ਤਿਆਰ, ਮਿਲਣ ਜਾ ਰਹੀ ਵੱਡੀ ਸਹੂਲਤ

Wednesday, Apr 07, 2021 - 02:16 PM (IST)

ਚੰਡੀਗੜ੍ਹ (ਪਾਂਡੇ) : ਕੋਵਿਡ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਆਨਲਾਈਨ ਪੜ੍ਹਾਈ ਲਈ ਹੁਣ ਸਰਕਾਰੀ ਸਕੂਲਾਂ ਦੇ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟੈਬ ਦੇਣ ਦਾ ਮਸੌਦਾ ਤਿਆਰ ਹੋ ਗਿਆ ਹੈ। ਸਿੱਖਿਆ ਮਹਿਕਮੇ ਨੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿੱਥੇ ਅਗਲੇ ਮਹੀਨੇ ਤੱਕ ਸਾਰੇ ਸਕੂਲਾਂ 'ਚ ਟੈਬ ਪਹੁੰਚ ਜਾਣਗੇ। ਪਹਿਲੇ ਪੱਧਰ 'ਚ 8 ਲੱਖ ਵਿਦਿਆਰਥੀਆਂ ਨੂੰ ਟੈਬ ਦੇਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਕੁੜੀਆਂ ਨਾਲ ਆਨਲਾਈਨ ਪਿਆਰ ਪਾਉਣ ਵਾਲੇ ਜ਼ਰਾ ਬਚ ਕੇ! ਜਿਸਮਾਨੀ ਸਬੰਧਾਂ ਦਾ ਸੱਦਾ ਦੇ ਕਰਦੀਆਂ ਨੇ ਇਹ ਕੰਮ

ਹਾਲਾਂਕਿ ਪਹਿਲੀ ਤੋਂ 7ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟੈਬ ਨਹੀਂ ਦਿੱਤੇ ਜਾਣਗੇ ਪਰ ਉਨ੍ਹਾਂ ਨੂੰ ਸਮਾਰਟਰੂਮ ਕਲਾਸ ਜ਼ਰੀਏ ਪੜ੍ਹਾਈ ਕਰਵਾਈ ਜਾਵੇਗੀ। ਟੈਬ ਵੰਡਣ ਦਾ ਕੰਮ ਸਕੂਲਾਂ ਦੀਆਂ ਲਾਈਬ੍ਰੇਰੀਆਂ ਜ਼ਰੀਏ ਕੀਤਾ ਜਾਵੇਗਾ ਤਾਂ ਜੋ ਡਾਟਾ ਸਕੂਲ 'ਚ ਮੌਜੂਦ ਰਹੇ। ਇਸ ਨਾਲ 8ਵੀਂ ਤੋਂ 10ਵੀਂ ਤੱਕ 6 ਇੰਚ, ਜਦੋਂ ਕਿ 11ਵੀਂ ਅਤੇ 12ਵੀਂ ਨੂੰ 8 ਇੰਚ ਦੇ ਟੈਬ ਦਿੱਤੇ ਜਣਗੇ।

ਇਹ ਵੀ ਪੜ੍ਹੋ : ਹੁਣ 'ਚੰਡੀਗੜ੍ਹ' 'ਚ ਵੀ ਲੱਗਾ ਨਾਈਟ ਕਰਫ਼ਿਊ, ਬੰਦ ਕੀਤੀਆਂ ਜਾ ਸਕਦੀਆਂ ਨੇ ਇਹ ਥਾਵਾਂ

ਅਫ਼ਸਰਾਂ ਦਾ ਕਹਿਣਾ ਹੈ ਕਿ 8 ਲੱਖ ਟੈਬ ਖਰੀਦਣ 'ਚ ਕਰੀਬ 700 ਕਰੋੜ ਦਾ ਖ਼ਰਚਾ ਆ ਰਿਹਾ ਹੈ, ਜਿਸ ਦੀ ਮੁੱਖ ਮੰਤਰੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਦੱਸਿਆ ਗਿਆ ਹੈ ਕਿ ਟੈਂਡਰ ਪ੍ਰਕਿਰਿਆ ਤੋਂ ਬਾਅਦ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ 'ਚ ਅੰਤਿਮ ਰੂਪ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News