ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਵੱਡਾ ਐਲਾਨ

01/12/2021 10:19:56 PM

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਹੇਠ ਸਿੱਖਿਆ ਵਿਭਾਗ ਵੱਲੋਂ 4 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ‘ਸਮਾਰਟ ਸਕੂਲ ਮੁਹਿੰਮ’ ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਲੋੜੀਂਦਾ ਆਧੁਨਿਕ ਤਕਨੀਕੀ ਸਾਜੋ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਰਾਸ਼ੀ ਇਨ੍ਹਾਂ ਕਾਰਜਾਂ ਲਈ ਵਰਤੀ ਜਾਵੇਗੀ। ਬੁਲਾਰੇ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਐੱਸ. ਪੀ. ਡੀ ਵੱਲੋਂ ਇਸ ਸਬੰਧ ਵਿਚ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਅਨੁਸਾਰ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਜਾਵੇਗਾ। ਇਨ੍ਹਾਂ ਵਿਚ 363 ਪ੍ਰਾਇਮਰੀ, 90 ਮਿਡਲ, 109 ਹਾਈ ਅਤੇ 176 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।

ਇਹ ਵੀ ਪੜ੍ਹੋ : ਕਬੱਡੀ ਦੇ ਉੱਘੇ ਖਿਡਾਰੀ ਅਤੇ ਪ੍ਰਸਿੱਧ ਰੇਡਰ ਮਹਾਬੀਰ ਸਿੰਘ ਦੀ ਮੌਤ

ਇਸ ਗ੍ਰਾਂਟ ਹੇਠ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਗੇਟਾਂ ਦੀ ਸੁੰਦਰਤਾ ਲਈ 15 ਹਜ਼ਾਰ ਪ੍ਰਤੀ ਸਕੂਲ, ਕਲਰ ਕੋਡਿੰਗ ਲਈ 25 ਹਜ਼ਾਰ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ 10 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ। ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 18 ਹਜ਼ਾਰ ਪ੍ਰਤੀ ਸਕੂਲ ਗੇਟਾਂ ਦੀ ਸੁੰਦਰਤਾ ਲਈ, ਕਲਰ ਕੋਡਿੰਗ ਲਈ ਹਾਈ ਸਕੂਲਾਂ ਨੂੰ 50 ਹਜ਼ਾਰ ਪ੍ਰਤੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 75 ਹਜ਼ਾਰ ਰੁਪਏ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਕਾਰਣ 4 ਭੈਣਾਂ ਦੇ ਇਕਲੌਤੇ ਭਰਾ ਦੀ ਚੜ੍ਹਦੀ ਜਵਾਨੀ ’ਚ ਮੌਤ

ਬੁਲਾਰੇ ਅਨੁਸਾਰ ਇਸ ਗ੍ਰਾਂਟ ਵਿਚੋਂ ਅੰਮਿ੍ਰਤਸਰ ਦੇ 51 ਸਕੂਲਾਂ ਲਈ 24.84 ਲੱਖ ਰੁਪਏ, ਬਰਨਾਲਾ ਦੇ  37 ਸਕੂਲਾਂ ਲਈ 17.60 ਲੱਖ ਰੁਪਏ, ਬਠਿੰਡਾ ਦੇ 36 ਸਕੂਲਾਂ ਲਈ 23.19 ਲੱਖ ਰੁਪਏ, ਫਰੀਦਕੋਟ ਦੇ 30 ਸਕੂਲਾਂ ਲਈ 17.42 ਲੱਖ ਰੁਪਏ, ਫਤਿਹਗੜ੍ਹ ਸਾਹਿਬ ਦੇ 24 ਸਕੂਲਾਂ ਲਈ 12.17 ਲੱਖ ਰੁਪਏ, ਫਾਜ਼ਲਿਕਾ ਦੇ 30 ਸਕੂਲਾਂ ਲਈ 22.93 ਲੱਖ ਰੁਪਏ, ਫਿਰੋਜ਼ਪੁਰ ਦੇ 40 ਸਕੂਲਾਂ ਲਈ 24.78 ਲੱਖ ਰੁਪਏ, ਗੁਰਦਾਸਪੁਰ ਦੇ 36 ਸਕੂਲਾਂ ਲਈ 23.74 ਲੱਖ ਰੁਪਏ, ਹੁਸ਼ਿਆਰਪੁਰ ਦੇ 14 ਸਕੂਲਾਂ ਲਈ 8.59 ਲੱਖ ਰੁਪਏ,  ਜਲੰਧਰ ਦੇ 35 ਸਕੂਲਾਂ ਲਈ 26.02 ਲੱਖ ਰੁਪਏ, ਕਪੂਰਥਲਾ ਦੇ 15 ਸਕੂਲਾਂ ਲਈ 9.01 ਲੱਖ ਰੁਪਏ, ਲੁਧਿਆਣਾ ਦੇ 42 ਸਕੂਲਾਂ ਲਈ 27.84 ਲੱਖ ਰੁਪਏ, ਮਾਨਸਾ ਦੇ 51 ਸਕੂਲਾਂ ਲਈ 23.87 ਲੱਖ ਰੁਪਏ, ਮੋਗਾ ਦੇ 34 ਸਕੂਲਾਂ ਲਈ 14.39 ਲੱਖ ਰੁਪਏ, ਐੱਸ.ਏ.ਐੱਸ. ਨਗਰ ਦੇ 17 ਸਕੂਲਾਂ ਲਈ 6.24 ਲੱਖ ਰੁਪਏ।

ਇਹ ਵੀ ਪੜ੍ਹੋ : ਛੇ ਮਹੀਨੇ ਪਹਿਲਾਂ ਹੋਇਆ ਵਿਆਹ, ਜਨਮ ਦਿਨ ਮਨਾਉਣ ਗਏ ਮੁੰਡੇ ਨੇ ਹੋਟਲ ’ਚ ਲਿਆ ਫਾਹਾ

ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ 31 ਸਕੂਲਾਂ ਲਈ 16.18 ਲੱਖ ਰੁਪਏ, ਸਹੀਦ ਭਗਤ ਸਿੰਘ ਨਗਰ ਦੇ 49 ਸਕੂਲਾਂ ਲਈ 21.29 ਲੱਖ ਰੁਪਏ, ਪਠਾਨਕੋਟ ਦੇ 24 ਸਕੂਲਾਂ ਲਈ 13. 02 ਲੱਖ ਰੁਪਏ, ਪਟਿਆਲਾ ਦੇ 47 ਸਕੂਲਾਂ ਲਈ 22.45 ਲੱਖ ਰੁਪਏ, ਰੂਪਨਗਰ ਦੇ 14 ਸਕੂਲਾਂ ਲਈ 7.17 ਲੱਖ ਰੁਪਏ, ਸੰਗਰੂਰ ਦੇ 48 ਸਕੂਲਾਂ ਲਈ 17.95 ਲੱਖ ਰੁਪਏ ਅਤੇ ਜ਼ਿਲ੍ਹਾ ਤਰਨਤਾਰਨ ਦੇ 33 ਸਕੂਲਾਂ ਲਈ 19.31 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਨੇ ਇਸ ਰਾਸ਼ੀ ਦੀ ਵਰਤੋਂ ਸੁਚੱਜੇ ਢੰਗ ਨਾਲ ਅਤੇ ਵਿੱਤੀ ਨਿਯਮਾਂ ਅਨੁਸਾਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਨੋਟ - ਇਸ ਖਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਦਿਓ?


Gurminder Singh

Content Editor

Related News