ਸਰਕਾਰੀ ਸਕੂਲਾਂ 'ਚ ਫਿਰ ਇਸ ਦਿਨ ਦੀ ਰਿਹਾ ਕਰੇਗੀ 'ਛੁੱਟੀ', ਜਾਰੀ ਹੋਏ ਹੁਕਮ

01/22/2021 10:37:06 AM

ਚੰਡੀਗੜ੍ਹ (ਆਸ਼ੀਸ਼) : ਸਰਕਾਰੀ ਸਕੂਲਾਂ 'ਚ ਹੁਣ ਫਰਵਰੀ ਅਤੇ ਮਾਰਚ 'ਚ ਹਰ ਦੂਜੇ ਸ਼ਨੀਵਾਰ ਦੀ ਛੁੱਟੀ ਰਹੇਗੀ। ਪ੍ਰਸ਼ਾਸਨ ਦੇ ਸਿੱਖਿਆ ਮਹਿਕਮੇ ਨੇ ਵੀਰਵਾਰ ਨੂੰ ਇਹ ਫ਼ੈਸਲਾ ਲਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਸਬੰਧੀ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਨਾਭਾ 'ਚ ਕਾਂਗਰਸ ਨੂੰ ਵੱਡਾ ਝਟਕਾ, 9 ਟਕਸਾਲੀ ਆਗੂ 'ਆਪ' 'ਚ ਸ਼ਾਮਲ

ਨਵਾਂ ਨਿਯਮ ਯੂ. ਟੀ. ਏਡਿਡ ਸਕੂਲਾਂ 'ਚ ਵੀ ਲਾਗੂ ਹੋਵੇਗਾ। ਕੋਵਿਡ-19 ਕਾਰਨ ਮਾਰਚ ਤੋਂ ਬੰਦ ਪਏ ਸਕੂਲਾਂ 'ਚ ਹੁਣ 6ਵੀਂ ਤੋਂ 8ਵੀ ਜਮਾਤ ਤੱਕ ਸਕੂਲ ਖੋਲ੍ਹਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ, ਮਾਰੀਆਂ ਜਾਣਗੀਆਂ 50 ਹਜ਼ਾਰ ਮੁਰਗੀਆਂ

ਇਸ ਲਈ ਸਾਰੇ ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮਹਿਕਮੇ ਵੱਲੋਂ ਦੂਜੇ ਸ਼ਨੀਵਾਰ ਦੀ ਛੁੱਟੀ ਸਕੂਲਾਂ 'ਚ ਪਹਿਲਾਂ ਵੀ ਹੁੰਦੀ ਸੀ ਪਰ ਕੋਰੋਨਾ ਦੇ ਚੱਲਦਿਆਂ ਲਾਗੂ ਹੋਈ ਤਾਲਾਬੰਦੀ ਤੋਂ ਬਾਅਦ ਜਦੋਂ ਦੁਬਾਰਾ ਸਕੂਲ ਖੁੱਲ੍ਹੇ ਤਾਂ ਇਹ ਛੁੱਟੀ ਰੱਦ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੂੰ ਫਿਰ ਜਾਨੋਂ ਮਾਰਨ ਦੀ ਧਮਕੀ

ਹੁਣ ਦੁਬਾਰਾ ਦੂਜੇ ਸ਼ਨੀਵਾਰ ਦੀ ਛੁੱਟੀ ਨੂੰ ਲਾਗੂ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News