ਸਰਕਾਰੀ ਸਕੂਲਾਂ ''ਚ 14.20 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ 2840 ਪਖਾਨੇ, ਗ੍ਰਾਂਟ ਜਾਰੀ

Thursday, Nov 05, 2020 - 01:21 AM (IST)

ਲੁਧਿਆਣਾ,(ਵਿੱਕੀ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਦੇ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਵਿਕਾਸ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਤਹਿਤ ਸਕੂਲਾਂ 'ਚ ਪਖਾਨਿਆਂ ਦਾ ਨਿਰਮਾਣ ਕਰਨ ਲਈ 14 ਕਰੋੜ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਪੱਤਰ ਮੁਤਾਬਕ ਸਾਰੇ 22 ਜ਼ਿਲ੍ਹਿਆਂ ਦੇ 2170 ਸਕੂਲਾਂ ਵਿਚ 2840 ਪਾਖਾਨੇ ਬਣਾਉਣ ਲਈ ਉਪਰੋਕਤ ਰਾਸ਼ੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਹੁਕਮ ਦਿੱਤਾ ਹੈ ਕਿ ਪਖਾਨਿਆਂ ਦੀਆਂ ਕੰਧਾਂ 'ਤੇ ਸਵੱਛ ਭਾਰਤ ਲੋਗੋ ਬਣਵਾਇਆ ਜਾਵੇ, ਜੋ ਵਿਭਾਗ ਵੱਲੋਂ ਭੇਜਿਆ ਗਿਆ ਹੈ। ਵਿਭਾਗ ਵੱਲੋਂ ਇਸ ਸਬੰਧੀ ਨਿਰਮਾਣ ਲਈ ਮਾਪਦੰਡ ਵੀ ਭੇਜ ਦਿੱਤੇ ਗਏ ਹਨ।


Deepak Kumar

Content Editor

Related News