ਪੰਜਾਬ ਦੇ ਸਰਕਾਰੀ ਸਕੂਲ ਕਰ ਸਕਣਗੇ 2 ਲੋਕਲ ਛੁੱਟੀਆਂ, ਅਧਿਆਪਕਾਂ ਨੂੰ ਮਿਲੇਗੀ ਇਕ ਮਹੀਨੇ ਦੀ ਵਿਦੇਸ਼ ਛੁੱਟੀ

Tuesday, Aug 02, 2016 - 12:58 PM (IST)

 ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਸੋਮਵਾਰ ਨੂੰ ਮੁਲਾਜ਼ਮ ਭਲਾਈ ਬੋਰਡ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਪਹਿਲਵਾਨ ਅਤੇ ਅਧਿਆਪਕ ਆਗੂਆਂ ਨਾਲ ਹੋਈ ਇਕ ਮੀਟਿੰਗ ''ਚ ਕਈ ਅਹਿਮ ਫੈਸਲੇ ਕੀਤੇ ਗਏ। ਇਸ ਦੌਰਾਨ ਸੂਬੇ ਦੇ ਸਰਕਾਰੀ ਸਕੂਲ ਹੁਣ ਫਿਰ ਆਪਣੇ ਪੱਧਰ ''ਤੇ 2 ਲੋਕਲ ਛੁੱਟੀਆਂ ਕਰ ਸਕਣਗੇ। ਇਨ੍ਹਾਂ ਛੁੱਟੀਆਂ ਬਾਰੇ ਹਰ ਸਕੂਲ ਨੂੰ ਜ਼ਿਲਾ ਸਿੱਖਿਆ ਅਫਸ ਤੋਂ ਅਗਾਊਂ ਮਨਜ਼ੂਰੀ ਲੈਣੀ ਪਵੇਗੀ, ਜਿਸ ਤੋਂ ਬਾਅਦ ਹਰ ਸਕੂਲ ਸਾਲ ''ਚ ਕਿਸੇ ਵੀ 2 ਦਿਨ ਛੁੱਟੀ ਕਰ ਸਕੇਗਾ।

ਇਸ ਦੇ ਨਾਲ ਹੀ ਮੀਟਿੰਗ ''ਚ ਇਹ ਵੀ ਫੈਸਲਾ ਲਿਆ ਗਿਆ ਕਿ ਸਰਕਾਰੀ ਅਧਿਆਪਕ ਹੁਣ ਵਿਦੇਸ਼ ਛੁੱਟੀ ਵੀ ਲੈ ਸਕਣਗੇ। ਇਸ ਦੇ ਲਈ ਇਕ ਮਹੀਨੇ ਦੀ ਵਿਦੇਸ਼ ਛੁੱਟੀ ਲੈਣ ਲਈ ਆਪਣੇ ਜ਼ਿਲੇ ਦੀ ਡੀ. ਟੀ. ਓ. ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ 2 ਮਹੀਨਿਆਂ ਤੱਕ ਦੀ ਛੁੱਟੀ ਦੇ ਅਧਿਕਾਰ ਡੀ. ਪੀ. ਆਈ. ਅਤੇ ਤਿੰਨ ਮਹੀਨੇ ਤੱਕ ਛੁੱਟੀ ਦੇ ਅਧਿਕਾਰ ਪ੍ਰਮੁੱਖ ਸਕੱਤਰ ਨੂੰ ਸੌਂਪੇ ਗਏ ਹਨ।

Babita Marhas

News Editor

Related News