ਖਸਤਾ ਹਾਲ ਸਰਕਾਰੀ ਕਵਾਟਰ ਦੀ ਡਿੱਗੀ ਛੱਤ, ਵਾਲ-ਵਾਲ ਬਚਿਆ ਪਰਿਵਾਰ
Saturday, Sep 09, 2017 - 03:40 PM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਬੀਤੀ ਰਾਤ ਫਿਰੋਜ਼ਪੁਰ 'ਚ ਹਾਊਸਿੰਗ ਬੋਰਡ ਦੇ ਸਰਕਾਰੀ ਕਵਾਟਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਕਵਾਟਰ 'ਚ ਰਹਿ ਰਿਹਾ ਪਰਿਵਾਰ ਵਾਲ-ਵਾਲ ਬਚ ਗਿਆ। ਇਹ ਹਾਦਸਾ ਦੇਰ ਰਾਤ ਵਾਪਰਿਆ। ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਕਵਾਟਰ ਬਹੁਤ ਬੁਰੇ ਹਾਲਾਤ ਵਿਚ ਹਨ, ਬਹੁਤ ਸਾਰੇ ਕਵਾਟਰਾਂ 'ਚ ਪਾਣੀ ਵੀ ਲੀਕ ਹੋ ਰਿਹਾ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਹਾਦਸੇ ਵਿਚ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
