ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਰੋਸ ਰੈਲੀ

Sunday, Aug 12, 2018 - 01:43 AM (IST)

ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਰੋਸ ਰੈਲੀ

ਮਾਹਿਲਪੁਰ,  (ਜ.ਬ.)-  ਪੰਜਾਬ ਅਤੇ ਯੂ. ਟੀ. ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਪਟਿਆਲਾ ਵਿਖੇ ਹੋਈ  ਸੂਬਾ ਪੱਧਰੀ ਰੈਲੀ ਵਿਚ ਸ਼ਮੂਲੀਅਤ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਦੇ  ਮੁਲਾਜ਼ਮਾਂ ਨੇ ਮਾਹਿਲਪੁਰ ਵਿਖੇ ਰੋਸ ਰੈਲੀ ਕਰ ਕੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਸੂਰਜ ਪ੍ਰਕਾਸ਼ ਸਿੰਘ, ਮੱਖਣ ਸਿੰਘ ਲੰਗੇਰੀ, ਅਮਰਜੀਤ ਕੁਮਾਰ, ਦਵਿੰਦਰ ਸਿੰਘ, ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਜਿਵੇਂ ਵੱਖ-ਵੱਖ ਵਿਭਾਗਾਂ ਅੰਦਰ ਹਰ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਬੋਰਡਾਂ ਤੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ 2004 ਤੋਂ ਪਹਿਲਾਂ ਮਿਲਦੀ ਪੈਨਸ਼ਨ ਦੇਣਾ, ਮਿਡ-ਡੇ ਮੀਲ  ਤੇ ਆਸ਼ਾ ਵਰਕਰਜ਼ ਦੀ ਉਜਰਤ ਵਿਚ ਵਾਧਾ ਕਰਨਾ, ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਡੀ. ਏ. ਦੀਆਂ 4 ਕਿਸ਼ਤਾਂ ਜਾਰੀ ਕਰਨਾ, ਵਿਭਾਗਾਂ ਦਾ ਪੰਚਾੲਤੀਕਰਨ ਰੋਕਣਾ ਆਦਿ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਇਸ ਮੌਕੇ ਮਲਕੀਤ ਸਿੰਘ ਬਾਹੋਵਾਲ, ਗੁਰਨਾਮ ਚੰਦ, ਜਸਵਿੰਦਰ ਸਿੰਘ, ਪਰਮਜੀਤ ਬਬਲੀ, ਹਰਜੀਤ ਸਿੰਘ, ਮਹਿੰਦਰ ਪਾਲ, ਬਖਤਾਵਰ ਸਿੰਘ, ਮਾ. ਨਵਦੀਪ ਸਿੰਘ, ਨਰਿੰਦਰ ਕੁਮਾਰ ਮਹਿਤਾ, ਹਰਖਿੰਦਰ ਸਿੰਘ, ਰਾਜ ਕੁਮਾਰ, ਕਰਨੈਲ ਸਿੰਘ, ਅਮਰਜੀਤ ਸਿੰਘ, ਕਿਸ਼ਨ ਸਿੰਘ, ਹਰਬੰਸ ਲਾਲ, ਮਨੋਹਰ ਲਾਲ, ਗਿਆਨ ਚੰਦ, ਜੀਵਨ ਕੁਮਾਰ ਆਦਿ ਹਾਜ਼ਰ ਸਨ।
 


Related News