ਪੰਜਾਬ 'ਚ ਹੁਣ ਵੱਖੋ-ਵੱਖਰੇ ਸਮੇਂ 'ਤੇ ਖੁੱਲ੍ਹਣਗੇ ਸਰਕਾਰੀ ਦਫ਼ਤਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

Monday, Mar 04, 2024 - 09:27 AM (IST)

ਚੰਡੀਗੜ੍ਹ: ਸਰਕਾਰੀ ਦਫ਼ਤਰਾਂ ਦੇ ਸਮੇਂ ਵਿਚ ਬਦਲਾਅ ਦੀ ਪਹਿਲ ਕਰਨ ਵਾਲੀ ਪੰਜਾਬ ਸਰਕਾਰ ਇਕ ਵਾਰ ਫਿਰ ਨਵਾਂ ਪ੍ਰਯੋਗ ਕਰਨ ਜਾ ਰਹੀ ਹੈ। ਗਰਮੀ ਦੇ ਮੌਸਮ ਵਿਚ ਸਰਕਾਰੀ ਦਫ਼ਤਰ 3 ਵੱਖੋ-ਵੱਖਰੇ ਸਮਿਆਂ 'ਤੇ ਖੋਲ੍ਹੇ ਜਾਣਗੇ। ਸ਼ਨੀਵਾਰ ਨੂੰ ਚੰਡੀਗੜ੍ਹ ਵਿਚ ਕਰਵਾਈ ਕਈ ਟਾਈਕਾਨ ਸਟਾਰਟ-ਅੱਪ ਵਿਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ ਭਾਜਪਾ ਪ੍ਰਧਾਨ ਦਾ ਕਿਸਾਨਾਂ ਬਾਰੇ ਵਿਵਾਦਤ ਬਿਆਨ; ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ

ਭਗਵੰਤ ਮਾਨ ਨੇ ਕਿਹਾ ਕਿ ਇਹ ਫ਼ੈਸਲਾ ਬਿਜਲੀ ਦੀ ਬਚਤ ਕਰਨ ਅਤੇ ਸੜਕਾਂ 'ਤੇ ਟ੍ਰੈਫ਼ਿਕ ਨੂੰ ਘਟਾਉਣ ਲਈ ਲਿਆ ਗਿਆ ਹੈ। ਗਰਮੀਆਂ ਦੇ ਦਿਨਾਂ ਵਿਚ ਕੁਝ ਦਫ਼ਤਰ ਸਵੇਰੇ 8 ਵਜੇ, ਕੁਝ 9 ਵਜੇ ਤੇ ਕੁਝ 10 ਵਜੇ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਹੀ ਇਨ੍ਹਾਂ ਦਫ਼ਤਰਾਂ ਵਿਚ ਛੁੱਟੀ ਦਾ ਸਮਾਂ ਵੀ ਵੱਖੋ-ਵੱਖਰਾ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਜਮਾਂਦਰੂ ਲੀਡਰ ਹੁੰਦੇ ਹਨ ਤੇ ਹਰ ਪੰਜਾਬੀ ਦੇ ਡੀ.ਐੱਨ.ਏ. ਵਿਚ ਐਂਟਰਪ੍ਰਿਨਿਓਰਸ਼ਿਪ ਹੈ। ਉਨ੍ਹਾਂ ਨੇ ਹਿਆਤ ਰਿਜੈਂਸੀ ਵਿਚ ਟਾਈਕਾਨ ਚੰਡੀਗੜ੍ਹ 2024 ਦੇ 9ਵੇਂ ਅਡੀਸ਼ਨ ਦੀ ਸ਼ੁਰੂਆਤ 'ਤੇ ਕਾਰੋਬਾਰੀਆਂ ਨੂੰ  ਪੂਰਨ ਸਮਰਥਨ ਦਾ ਭਰੋਸਾ ਵੀ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ 'ਚ ਮੌਜੂਦਾ ਸੰਸਦ ਮੈਂਬਰਾਂ ਦੀ ਸੀਟ 'ਚ ਬਦਲਾਅ ਕਰ ਸਕਦੀ ਹੈ ਕਾਂਗਰਸ !

ਜ਼ਿਕਰਯੋਗ ਹੈ ਕਿ ਬੀਤੇ ਸਾਲ ਤਕ ਪੰਜਾਬ ਵਿਚ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਖੁੱਲ੍ਹਦੇ ਸਨ। ਗਰਮੀ ਦੇ ਮੌਸਮ ਵਿਚ ਸਰਕਾਰ ਨੇ ਨਵਾਂ ਪ੍ਰਯੋਗ ਕਰਦਿਆਂ ਕੁਝ ਸਮੇਂ ਲਈ ਦਫ਼ਤਰ ਖੋਲ੍ਹਣ ਦੇ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਕੀਤਾ, ਜਿਸ ਮਗਰੋਂ ਪੁਰਾਣੇ ਸਮੇਂ ਨੂੰ ਹੀ ਲਾਗੂ ਕਰ ਦਿੱਤਾ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News