ਸਰਕਾਰੀ ਦਫਤਰਾਂ ਦੀ ਜਾਂਚ ਦੌਰਾਨ 35 ਅਧਿਕਾਰੀ ਤੇ ਕਰਮਚਾਰੀ ਪਾਏ ਗਏ ਗੈਰਹਾਜ਼ਰ

Wednesday, Dec 11, 2019 - 11:05 PM (IST)

ਸਰਕਾਰੀ ਦਫਤਰਾਂ ਦੀ ਜਾਂਚ ਦੌਰਾਨ 35 ਅਧਿਕਾਰੀ ਤੇ ਕਰਮਚਾਰੀ ਪਾਏ ਗਏ ਗੈਰਹਾਜ਼ਰ

ਫਿਰੋਜ਼ਪੁਰ,(ਮਲਹੋਤਰਾ) : ਸਰਕਾਰੀ ਦਫਤਰਾਂ ਦੇ ਕੰਮ 'ਚ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਨਾਲ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਵਲੋਂ ਬੁੱਧਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਵੱਖ-ਵੱਖ ਦਫਤਰਾਂ ਦਾ ਅਚਾਨਕ ਦੌਰਾ ਕੀਤਾ। ਜਿਸ ਦੌਰਾਨ ਕਈ ਅਧਿਕਾਰੀ ਤੇ ਕਰਮਚਾਰੀ ਗੈਰਹਾਜ਼ਰ ਮਿਲੇ। ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਡੀ. ਸੀ. ਦਫਤਰ ਦੀਆਂ ਵੱਖ-ਵੱਖ ਬ੍ਰਾਂਚਾਂ, ਜ਼ਿਲ੍ਹਾ ਖਜ਼ਾਨਾ ਦਫਤਰ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ, ਸਿਵਲ ਸਰਜਨ ਦਫਤਰ ਸਮੇਤ ਵੱਖ-ਵੱਖ ਦਫਤਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੁੱਲ 35 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਨ੍ਹਾਂ ਸਾਰਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਦੂਜੀ ਵਾਰ ਗੈਰ ਹਾਜ਼ਰ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News