ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਨੇ ਲਿਆ ਇਕ ਹੋਰ ਵੱਡਾ ਫ਼ੈਸਲਾ

Wednesday, Aug 04, 2021 - 06:56 PM (IST)

ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਨੇ ਲਿਆ ਇਕ ਹੋਰ ਵੱਡਾ ਫ਼ੈਸਲਾ

ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਹੁਣ ਸਮਾਰਟ ਸਕੂਲਾਂ ਵਿਚ ਆਉਣ ਵਾਲੇ ਵਿਅਕਤੀਆਂ ਲਈ ਸਹੂਲਤ ਲਈ ਰਿਸੈਪਸ਼ਨ ਬਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ ਵਿਚ ਪਹਿਲੇ ਗੇੜ ਦੌਰਾਨ 735 ਸਮਾਰਟ ਸਕੂਲਾਂ ਵਿਚ ਰਿਸੈਪਸ਼ਨ ਤਿਆਰ ਕਰਨ ਲਈ 88 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ 88.20 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ। ਹਰਕੇ ਸਕੂਲ ਲਈ 12000 ਰੁਪਏ ਜਾਰੀ ਕੀਤੇ ਗਏ ਹਨ। ਲੁਧਿਆਣਾ ਜ਼ਿਲ੍ਹੇ ਸਭ ਤੋਂ ਵੱਧ 57 ਸਕੂਲਾਂ ਵਿਚ ਰਿਸੈਪਸ਼ਨ ਬਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਹਰਸਿਮਰਤ ਤੇ ਰਵਨੀਤ ਬਿੱਟੂ, ਸੰਸਦ ਦੇ ਬਾਹਰ ਹੋਈ ਤਿੱਖੀ ਬਹਿਸ

ਬੁਲਾਰੇ ਅਨੁਸਾਰ ਪੰਜਾਬ ਸਰਕਾਰ ਨੇ ਸੂਬੇ ਵਿਚ ਹੁਣ ਤੱਕ 13000 ਦੇ ਕਰੀਬ ਸਮਾਰਟ ਸਕੂਲ ਬਣਾਏ ਹਨ। ਇਨ੍ਹਾਂ ਸਕੂਲਾਂ ਵਿਚ ਐਜੂਕੇਸ਼ਨ ਪਾਰਕ, ਸਮਾਰਟ ਕਲਾਸ ਰੂਮ, ਬਾਲਾ ਵਰਕ, ਕਲਰ ਕੋਡਿੰਗ, ਡਿਜਿਟਲ ਡਿਸਪਲੇਅ ਬੋਰਡ, ਟੀਚਰਜ਼ ਆਨਰ ਬੋਰਡ, ਵਿਦਿਆਰਥੀ ਆਨਰ ਬੋਰਡ, ਸੀ.ਸੀ.ਟੀ.ਵੀ. ਕੈਮਰੇ, ਲਿਸਨਿੰਗ ਲੈਬ ਸਥਾਪਿਤ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਸਕੂਲਾਂ ਵਿਚ ਹੋਰ ਤਬਦੀਲੀ ਦੀ ਪ੍ਰਕਿਰਿਆ ਆਰੰਭੀ ਗਈ ਹੈ। ਇਸ ਦੇ ਹਿੱਸੇ ਵਜੋਂ ਹੁਣ ਸਮਾਰਟ ਸਕੂਲਾਂ ਵਿਚ ਰਿਸੈਪਸ਼ਨ ਬਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਵਿਅਕਤੀ ਇਸ ਥਾਂ ’ਤੇ ਅਰਾਮ ਨਾਲ ਬੈਠ ਸਕਣ ਅਤੇ ਹਰ ਤਰ੍ਹਾਂ ਦੀ ਸੂਚਨਾ ਪ੍ਰਾਪਤ ਕਰ ਸਕਣ।

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਦਾ ਅਹਿਮ ਫ਼ੈਸਲਾ, ਸਰਕਾਰੀ ਸਕੂਲਾਂ ਲਈ ਕੀਤਾ ਇਹ ਵੱਡਾ ਐਲਾਨ

ਨੋਟ - ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News