ਪੰਜਾਬ ਸਰਕਾਰ ਨੇ ਕੋਰੋਨਾ ਕੇਸਾਂ ਨਾਲ ਨਜਿੱਠਣ ਦੀ ਨੀਤੀ ''ਚ ਕੀਤੀ ਵੱਡੀ ਤਬਦੀਲੀ

Saturday, Jun 13, 2020 - 06:08 PM (IST)

ਪੰਜਾਬ ਸਰਕਾਰ ਨੇ ਕੋਰੋਨਾ ਕੇਸਾਂ ਨਾਲ ਨਜਿੱਠਣ ਦੀ ਨੀਤੀ ''ਚ ਕੀਤੀ ਵੱਡੀ ਤਬਦੀਲੀ

ਪਟਿਆਲਾ (ਪਰਮੀਤ) : ਪੰਜਾਬ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਦੀ ਨੀਤੀ 'ਚ ਵੱਡੀ ਤਬਦੀਲੀ ਕਰਦਿਆਂ ਫੈਸਲਾ ਕੀਤਾ ਹੈ ਕਿ ਜੋ ਮਰੀਜ਼ ਘੱਟ ਲੱਛਣਾਂ ਵਾਲੇ ਜਾਂ ਲੱਛਣ ਵਿਹੂਣੇ ਹੋਣਗੇ, ਉਨ੍ਹਾਂ ਨੂੰ ਹਸਪਤਾਲਾਂ 'ਚ ਦਾਖਲ ਕਰਨ ਦੀ ਥਾਂ ਉਨ੍ਹਾਂ ਦੇ ਘਰਾਂ 'ਚ 17 ਦਿਨਾਂ ਲਈ ਇਕਾਂਤਵਾਸ 'ਚ ਰੱਖਿਆ ਜਾਵੇਗਾ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਸ ਬਾਬਤ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤੇ ਇਹ ਲਾਗੂ ਕਰ ਰਹੇ ਹਾਂ। ਇਸ ਮੁਤਾਬਕ ਮਾਈਲਡ ਯਾਨੀ ਬਹੁਤ ਘੱਟ ਲੱਛਣਾਂ ਵਾਲੇ ਜਾਂ ਫਿਰ ਲੱਛਣ ਵਿਹੂਣੇ ਮਰੀਜ਼ ਆਪਣੇ ਘਰ 'ਚ ਹੀ 17 ਦਿਨਾਂ ਲਈ ਇਕਾਂਤਵਾਸ 'ਚ ਰੱਖੇ ਜਾਣਗੇ ਪਰ ਇਸ ਤੋਂ ਪਹਿਲਾਂ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਯਾਨੀ ਆਰ.ਆਰ.ਟੀ ਟੀਮਾਂ ਉਨ੍ਹਾਂ ਦਾ ਘਰ ਚੈੱਕ ਕਰਨਗੀਆਂ ਕਿ ਵਿਅਕਤੀ ਕੋਲ ਵੱਖਰਾ ਕਮਰਾ ਤੇ ਅਟੈਚ ਬਾਥਰੂਮ ਹੈ ਤੇ ਘਰ 'ਚ ਕੇਅਰ ਟੇਕਰ ਹੈ। ਉਨ੍ਹਾਂ ਕਿਹਾ ਕਿ ਸਿਰਫ ਉਹੀ ਨਵੇਂ ਮਰੀਜ਼ ਜਿਹੜੇ ਸਿੰਪਟੋਮੈਟਿਕ ਯਾਨੀ ਜਿਨ੍ਹਾਂ 'ਚ ਲੱਛਣ ਹਨ, ਉਨ੍ਹਾਂ ਨੂੰ ਹੀ ਹਸਪਤਾਲਾਂ 'ਚ ਦਾਖਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ: 'ਆਪ' ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਬੈਠਕ ਦੌਰਾਨ ਸਰਕਾਰੀ ਨਿਯਮਾਂ ਦੀਆਂ ਉਡਾਈਆਂ ਧੱਜੀਆਂ

ਡਾ. ਮਲਹੋਤਰਾ ਨੇ ਹੋਰ ਦੱਸਿਆ ਕਿ ਕੱਲ੍ਹ ਰਾਤ ਤੋਂ ਅੱਜ ਸਵੇਰ ਤੱਕ 6 ਨਵੇਂ ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ 'ਚ ਸਰਕਾਰੀ ਰਾਜਿੰਦਰਾ ਹਸਪਤਾਲ ਦੇ  ਆਈਸੋਲੇਸ਼ਨ ਵਿਚ ਡਿਊਟੀ ਦੇ ਰਹੀ ਇਕ ਸਟਾਫ ਨਰਸ, ਇਕ ਛੱਤੀਸਗੜ੍ਹ ਤੇ ਇਕ ਰਾਜਸਥਾਨ ਤੋਂ ਪਰਤਿਆ ਵਿਅਕਤੀ ਤੇ ਇਕ ਮੁੰਬਈ ਤੋਂ ਪਰਤਿਆ ਹੈ। ਦੋ ਕੇਸ ਉਹ ਹਨ ਜੋ ਓਟ ਕਲੀਨਿਕਾਂ ਤੋਂ ਰੈਗੂਲਰ ਨਾਭਾ ਤੇ ਸਮਾਣਾ ਦੇ ਸਿਵਲ ਹਸਪਤਾਲਾਂ ਵਿਚ ਆ ਰਹੇ ਸਨ।ਇਸ ਦੌਰਾਨ ਆਈਸੋਲੇਸ਼ਨ ਵਾਰਡ 'ਚ ਦਾਖਲ ਸੰਗਰੂਰ ਜ਼ਿਲ੍ਹੇ ਦੇ ਮਾਲੇਰਕੋਟਲਾ ਦਾ ਰਹਿਣ ਵਾਲਾ ਵਿਅਕਤੀ ਅੱਜ ਸਵੇਰੇ ਦਮ ਤੋੜ ਗਿਆ।

ਇਹ ਵੀ ਪੜ੍ਹੋ: ਤਾਲਾਬੰਦੀ ਦੌਰਾਨ ਪਟਿਆਲਾ 'ਚ ਸ਼ਨੀਵਾਰ ਨੂੰ ਵੀ ਆਮ ਵਾਂਗ ਖੁੱਲ੍ਹੇ ਬਾਜ਼ਾਰ, ਪਰ ਗਾਹਕ ਗ਼ਾਇਬ


author

Shyna

Content Editor

Related News