ਅਹਿਮ ਖ਼ਬਰ : ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

03/09/2021 8:56:29 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਵਿਲੱਖਣ ਸਾਂਝ ਸ਼ਕਤੀ ਪਹਿਲਕਦਮੀ ਨਾਲ ਹੁਣ ਪੰਜਾਬ ਵਿਚ ਬੀਬੀਆਂ, ਬੱਚੇ ਅਤੇ ਬਜ਼ੁਰਗ ਨਾਗਰਿਕ ਅਪਰਾਧ, ਸ਼ੋਸ਼ਣ ਜਾਂ ਘਰੇਲੂ ਹਿੰਸਾ ਦੇ ਕਿਸੇ ਵੀ ਅਪਰਾਧ ਦੀ ਰਿਪੋਰਟ ‘181’ ’ਤੇ ਕਾਲ ਕਰਕੇ ਕਰ ਸਕਦੇ ਹਨ। ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬੀਬੀਆਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਸੂਬੇ ਦੇ ਸਾਰੇ 382 ਪੁਲਸ ਸਟੇਸ਼ਨਾਂ ਵਿਚ ਸਾਂਝ ਸ਼ਕਤੀ ਹੈਲਪ ਡੈਸਕ ਸਥਾਪਤ ਕੀਤੇ ਗਏ, ਇਸ ਦੇ ਨਾਲ ਹੀ ਸਾਂਝ ਸ਼ਕਤੀ ਹੈਲਪਲਾਈਨ '181' ਵੀ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

ਸਮਾਜ ਦੇ ਕਮਜ਼ੋਰ ਵਰਗਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਸਬੰਧੀ ਮਿਸਾਲੀ ਪ੍ਰਾਜੈਕਟ ਸ਼ੁਰੂ ਕਰਨ ਲਈ ਡੀ. ਜੀ. ਪੀ. ਦਿਨਕਰ ਗੁਪਤਾ ਦੀ ਅਗਵਾਈ ਵਿਚ ਪੰਜਾਬ ਪੁਲਸ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲੇ ਬੀਬੀਆਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਭਰੋਸੇਯੋਗ ਅਤੇ ਢੁਕਵੇਂ ਮਾਹੌਲ ਵਿਚ ਪੁਲਸ ਨਾਲ ਆਪਣੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਸਾਂਝਾ ਕਰਨ ਵਿਚ ਸਹਾਇਤਾ ਕਰਨਗੇ।

ਇਹ ਵੀ ਪੜ੍ਹੋ : ਭੁਲੱਥ 'ਚ ਸੁਖਪਾਲ ਖਹਿਰਾ ਦੀ ਰਿਹਾਇਸ਼ 'ਤੇ ਈ. ਡੀ. ਵੱਲੋਂ ਛਾਪੇਮਾਰੀ (ਤਸਵੀਰਾਂ)

ਡੀ. ਜੀ. ਪੀ. ਗੁਪਤਾ ਨੇ ਅੱਗੇ ਕਿਹਾ ਕਿ ਕੁੱਲ 382 ਹੈਲਪਡੈਸਕਾਂ ਵਿਚੋਂ 266 ਸਾਂਝ ਕੇਂਦਰਾਂ ਤੋਂ ਕਾਰਜਸ਼ੀਲ ਹਨ, ਜੋ ਥਾਣਿਆਂ ਦੇ ਨੇੜਲੇ ਵੱਖਰੀਆਂ ਸਾਂਝ ਕੇਂਦਰ ਇਮਾਰਤਾਂ ਵਿਚ ਸਥਿਤ ਹਨ ਜਦਕਿ ਬਾਕੀ ਦੇ 116 ਹੈਲਪ ਡੈਸਕ ਸਾਂਝ ਕੇਂਦਰ ਦੀਆਂ ਇਮਾਰਤਾਂ ਨਾ ਹੋਣ ਕਰਕੇ ਪੁਲਸ ਸਟੇਸ਼ਨਾਂ ਵਿਚ ਸਥਾਪਤ ਕੀਤੇ ਗਏ ਹਨ। ਸਾਂਝ ਕੇਂਦਰਾਂ ਨੂੰ ਨਵਾਂ ਡਿਜ਼ਾਇਨ ਅਤੇ ਦਿੱਖ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਸਾਂਝ ਕੇਂਦਰਾਂ ਵਿਚ ਆਉਣ ਵਾਲੇ ਸ਼ਿਕਾਇਤਕਰਤਾਵਾਂ ਨੂੰ ਇਨ੍ਹਾਂ ਕੇਂਦਰਾਂ ਵਿਚ ਤਾਇਨਾਤ ਪੰਜਾਬ ਪੁਲਸ ਮਹਿਲਾ ਮਿੱਤਰ (ਪੀਪੀਐਮਐਮ) ਜਾਂ ਵੂਮੈਨ ਪੁਲਸ ਫਰੈਂਡ, ਜੋ ਬੀਬੀਆਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਸ਼ਿਕਾਇਤਾਂ ਅਤੇ ਬਿਆਨ ਦਰਜ ਕਰਨ ਅਤੇ ਕਾਰਵਾਈ ਰਿਪੋਰਟਾਂ ਤਿਆਰ ਕਰਨ ਵਿਚ ਸਹਾਇਤਾ ਕਰਦੇ ਹਨ, ਨਾਲ ਗੱਲਬਾਤ ਕਰਦੇ ਸਮੇਂ ਬੈਠਣ ਲਈ ਅਰਾਮਦਾਇਕ ਥਾਂ ਅਤੇ ਭਰੋਸੇਯੋਗਤਾ ਪ੍ਰਦਾਨ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਬਜਟ ਇਜਲਾਸ: ਮਨਪ੍ਰੀਤ ਬਾਦਲ ਦਾ ਬੀਬੀਆਂ ਨੂੰ ਤੋਹਫਾ, ਪੰਜਾਬ 'ਚ ਮੁਫ਼ਤ ਸਫਰ ਕਰਨ ਦਾ ਐਲਾਨ

ਹਰ ਹੈਲਪਡੈਸਕ ‘ਤੇ ਦੋ ਬੀਬੀਆਂ ਪੀ. ਪੀ. ਐੱਮ. ਐੱਮ ਤਾਇਨਾਤ ਹੋਣਗੀਆਂ ਜੋ ਬਿਆਨ ਦਰਜ ਕਰਵਾਉਣਗੀਆਂ ਅਤੇ ਰੈਫਰੈਂਸ ਲਈ ਸ਼ਿਕਾਇਤਕਰਤਾ ਨੂੰ ਇਕ ਵਿਲੱਖਣ ਪਛਾਣ ਨੰਬਰ ਵੀ ਪ੍ਰਦਾਨ ਕਰਨਗੀਆਂ। ਹਰ ਸ਼ਿਕਾਇਤ ਦੀ ਨਿਗਰਾਨੀ ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਐਂਡ ਵੂਮੈਨ ਐਂਡ ਚਾਇਲਡ ਅਫੇਅਰਜ਼ ਵੱਲੋਂ ਕੀਤੀ ਜਾਏਗੀ ਅਤੇ ਸ਼ਿਕਾਇਤਕਰਤਾਵਾਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਪ੍ਰਗਤੀ ਸਬੰਧੀ ਜਾਣਕਾਰੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਈ. ਡੀ. ਦੀ ਕਾਰਵਾਈ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਬਿਆਨ

ਡੀ. ਜੀ. ਪੀ. ਨੇ ‘181’ ਹੈਲਪਲਾਈਨ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਸ ਸਹਾਇਤਾ ਨੂੰ ਸੇਵਾਵਾਂ ਅਤੇ ਕਾਨੂੰਨੀ ਕਾਰਵਾਈਆਂ ਲਈ ਮਾਣਮੱਤੀ ਪਹੁੰਚ ਪ੍ਰਦਾਨ ਕਰਨ ਲਈ ਸਾਰੇ ਹੈਲਪ ਡੈਸਕਾਂ ਨਾਲ ਜੋੜਿਆ ਜਾਵੇਗਾ। ਇਸ ਹੈਲਪਲਾਈਨ 'ਤੇ ਪੁਲਸ ਨੂੰ ਘਰੇਲੂ ਹਿੰਸਾ, ਛੇੜ-ਛਾੜ ਜਾਂ ਹੋਰ ਪਰੇਸ਼ਾਨੀ ਆਦਿ ਦੀ ਰਿਪੋਰਟ ਕਰਨ ਤੋਂ ਇਲਾਵਾ, ਸ਼ਿਕਾਇਤਕਰਤਾ ਸਾਈਬਰ ਕ੍ਰਾਈਮ ਜਿਵੇਂ ਕਿ ਤਸਵੀਰਾਂ ਨਾਲ ਛੇੜਛਾੜ, ਮਹਿਲਾਵਾਂ ਦੇ ਜਾਅਲੀ ਪਰੋਫਾਈਲ ਬਣਾਉਣਾ, ਸਾਈਬਰ ਸਟਾਕਿੰਗ ਜਾਂ ਸੋਸ਼ਲ ਮੀਡੀਆ, ਇੰਟਰਨੈਟ ਜਾਂ ਈ-ਮੇਲ ਰਾਹੀਂ ਸ਼ੋਸ਼ਣ ਦੀ ਰਿਪੋਰਟ ਕਰ ਸਕਦਾ ਹੈ ਅਤੇ ਅਗਲੇਰੀ ਜਾਂਚ ਲਈ ਇਹ ਕੇਸ ਸੂਬੇ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਭੇਜੇ ਜਾਣਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਆਹ ਸਮਾਗਮ 'ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News