ਪੰਜਾਬ ਸਰਕਾਰ ਵਲੋਂ ਇੰਗਲੈਂਡ ’ਚ ਪਾਏ ਗਏ ਨਵੇਂ ਸਾਰਸ-ਕੋਵ-2 ਵਾਇਰਸ ਸਬੰਧੀ SOP ਜਾਰੀ

Wednesday, Dec 23, 2020 - 09:09 AM (IST)

ਪੰਜਾਬ ਸਰਕਾਰ ਵਲੋਂ ਇੰਗਲੈਂਡ ’ਚ ਪਾਏ ਗਏ ਨਵੇਂ ਸਾਰਸ-ਕੋਵ-2 ਵਾਇਰਸ ਸਬੰਧੀ SOP ਜਾਰੀ

ਚੰਡੀਗੜ੍ਹ, ਅੰਮਿ੍ਰਤਸਰ (ਰਮਨਜੀਤ): ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੰਗਲੈਂਡ ’ਚ ਪਾਏ ਗਏ ਨਵੇਂ ਸਾਰਸ (ਐੱਸ. ਏ. ਆਰ. ਐੱਸ.)- ਕੋਵ-2 ਵਾਇਰਸ ਦੇ ਮੱਦੇਨਜ਼ਰ ਮਹਾਮਾਰੀ ਸਬੰਧੀ ਵਿਗਿਆਨਕ ਨਿਗਰਾਨੀ ਅਤੇ ਪ੍ਰਤੀਕਿਰਿਆ ਲਈ ਸਟੈਂਡਰਡ ਆਪ੍ਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਜਾਰੀ ਕੀਤੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਗਲੈਂਡ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੀ ਨਿਗਰਾਨੀ ਅਤੇ ਟੈਸਟ ਕਰਨ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 21 ਤੋਂ 23 ਦਸੰਬਰ, 2020 ਨੂੰ ਯੂ. ਕੇ. ਤੋਂ ਭਾਰਤ ਪਹੁੰਚੇ 262 ਯਾਤਰੀਆਂ ਨੂੰ ਅੰਮਿ੍ਰਤਸਰ ਹਵਾਈ ਅੱਡੇ ’ਤੇ ਆਰ. ਟੀ.-ਪੀ. ਸੀ. ਆਰ. ਸੈਂਪਲ ਲੈਣ ਪਿੱਛੋਂ ਵੱਖਰੀ ਥਾਂ ’ਤੇ ਨਿਗਰਾਨੀ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 8 ਯਾਤਰੀ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਐੱਸ. ਓ. ਪੀ. ਮੁਤਾਬਕ ਆਈਸੋਲੇਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ ਦੌਰਾਨ ਲੰਡਨ ਤੋਂ ਅੰਮਿ੍ਰਤਸਰ ਪੁੱਜੀ ਉਡਾਣ, ਜਾਂਚ ਲਈ ਰੋਕੇ ਯਾਤਰੀ ਤਾਂ ਰਿਸ਼ਤੇਦਾਰਾਂ ਕੀਤਾ ਹੰਗਾਮਾ

ਉਨ੍ਹਾਂ ਦੱਸਿਆ ਕਿ ਐੱਸ. ਏ. ਆਰ. ਐੱਸ-ਕੋਵ-2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸ਼ਨ (ਵੀ. ਯੂ. ਆਈ.) -20212/01) ਦੇ ਨਵੇਂ ਰੂਪ ਦੀ ਰਿਪੋਰਟ ਯੂਨਾਈਟਿਡ ਕਿੰਗਡਮ (ਯੂ. ਕੇੇ.) ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ. ਓ.) ਨੂੰ ਦਿੱਤੀ ਗਈ ਹੈ। ਯੂਰਪੀਅਨ ਸੈਂਟਰ ਫ਼ਾਰ ਡਿਜੀਜ਼ ਕੰਟਰੋਲ (ਈ. ਸੀ. ਡੀ. ਸੀ.) ਵਲੋਂ ਇਹ ਵਾਇਰਸ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਿਤ ਕਰਨ ਵਾਲਾ ਦੱਸਿਆ ਗਿਆ ਹੈ। ਵਾਇਰਸ ਦਾ ਇਹ ਰੂਪ 17 ਪਰਿਵਰਤਨਾਂ ਦੇ ਇਕ ਸੈੱਟ ਵਾਲਾ ਦੱਸਿਆ ਗਿਆ ਹੈ। ਇਸ ਵਾਇਰਸ ਸਪਾਈਕ ਪ੍ਰੋਟੀਨ ’ਚ ਫ਼ਰਕ ਹੋਣ ਕਰਕੇ ਇਹ ਵਧੇਰੇ ਖ਼ਤਰਨਾਕ ਹੋ ਸਕਦਾ ਹੈ ਅਤੇ ਲੋਕਾਂ ਨੂੰ ਵਧੇਰੇ ਆਸਾਨੀ ਨਾਲ ਆਪਣੀ ਲਪੇਟ ’ਚ ਲੈ ਸਕਦਾ ਹੈ। ਉਨ੍ਹਾਂ ਨੇ ਸਟੈਂਡਰਡ ਆਪ੍ਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐੱਸ. ਓ. ਪੀ. ਵਿਚ ਉਨ੍ਹਾਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਜ਼ਿਕਰ ਹੈ, ਜੋ ਪਿਛਲੇ 4 ਹਫ਼ਤਿਆਂ ’ਚ (25 ਨਵੰਬਰ ਤੋਂ 23 ਦਸੰਬਰ, 2020) ਦੌਰਾਨ ਦੇਸ਼ ਵਿਚ ਦਾਖਲੇ ਸਮੇਂ ਅਤੇ ਭੀੜ-ਭੜੱਕੇ ’ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਰਹੇ ਹਨ। ਇਸ ਐੱਸ. ਓ. ਪੀ. ਮੁਤਾਬਕ ਕਰਵਾਇਆ ਜਾਣ ਵਾਲਾ ਟੈਸਟ ਸਿਰਫ਼ ਆਰ. ਟੀ.-ਪੀ. ਸੀ. ਆਰ. ਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ SMO ਦੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿਲ ਨੂੰ ਝੰਜੋੜ ਦੇਵੇਗੀ ਵਜ੍ਹਾ

ਨੋਟ — ਇਸ ਖਬਰ ਬਾਰੇ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News