ਪੰਜਾਬ ’ਚ ਪਾਣੀ ਦੀ ਤਬਾਹੀ ਨਾਲ ਬੁਰਾ ਹਾਲ, ਸਰਕਾਰ ਕੁਝ ਨਹੀਂ ਕਰ ਰਹੀ : ਢੀਂਡਸਾ
Wednesday, Aug 28, 2019 - 05:01 PM (IST)

ਸ਼ੁਨਾਮ,ਉਧਮ ਸਿੰਘ ਵਾਲਾ (ਬਾਂਸਲ, ਵਿਕਾਸ) : ਪੰਜਾਬ ’ਚ ਆਏ ਪਾਣੀ ਨਾਲ ਕਾਫੀ ਬੁਰੇ ਹਾਲ ਹਨ, ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ। ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਵੱਲੋ ਪ੍ਰਭਾਵਿਤ ਥਾਵਾਂ ’ਤੇ ਮਦਦ ਕੀਤੀ ਜਾ ਰਹੀ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਪਿੰਡਾਂ ’ਚ ਜਾ ਕੇ ਦੇਖਿਆ ਕਿ ਕਿਵੇਂ ਲੋਕਾਂ ਦਾ ਬੁਰਾ ਹਾਲ ਹੈ। ਕੇਂਦਰ ਸਰਕਾਰ ਵੱਲੋਂ 450 ਕਰੋਡ਼ ਰੁਪਏ ਦੇ ਕਰੀਬ ਹੱਡ਼ਾਂ ਲਈ ਦਿੱਤਾ ਹੈ, ਜਿਵੇਂ ਸਰਕਾਰ ਇਸਨੂੰ ਵਰਤ ਕੇ ਹੋਰ ਫੰਡ ਲਈ ਕਹੇਗੀ ਕੇਂਦਰ ਫੰਡ ਫਿਰ ਦੇਵੇਗਾ, ਹੱੜ੍ਹ ਲਈ ਮੁੱਖ ਕੰਮ ਸੂਬਾ ਸਰਕਾਰ ਨੇ ਕਰਨਾ ਹੁੰਦਾ ਹੈ ਪਰੰਤੂ ਸਰਕਾਰ ਕੁਝ ਕਰ ਨਹੀਂ ਰਹੀ, ਮਾਰਕਫੈਡ ਵੱਲੋਂ 200 ਬੋਰੀਆ ਫੀਡ ਦੇਣ ਲਈ ਆਖਿਆ ਗਿਆ ਹੈ ,ਇਹ ਕੀ ਹੈ? ਇਹ ਤਾਂ ਇਕ ਪਿੰਡ ‘ਚ ਹੀ ਲੱਗ ਜਾਣੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮਸੁਤੈਦੀ ਦਿਖਾਉਣ ਦੀ ਲੋਡ਼ ਹੈ, ਹੱਡ਼ ਦੇ ਏਰੀਏ ‘ਚ ਬੀਮਾਰਿਆ ਫੈਲਨ ਦਾ ਵੀ ਡਰ ਬਣਿਆ ਹੋਇਆ ਹੈ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਗਊਸੈਸ ਲੈ ਰਹੀ ਹੈ ਪਰ ਕਰ ਕੁਝ ਨਹੀ ਰਹੀ। ਲੋਕ ਹਰ ਰੋਜ ਪਸ਼ੂਆਂ ਰਾਹੀਂ ਮਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ‘ਚ ਕਰਾਇਮ ਦਿਨੋ ਦਿਨ ਵੱਧ ਰਿਹਾ ਹੈ ਪਰ ਸਰਕਾਰ ਦਾ ਕੋਈ ਧਿਆਨ ਨਹੀ। ਇਸ ਮੌਕੇ ਅਮਨਵੀਰ ਚੈਰੀ, ਯਾਦਵਿੰਦਰ ਨਿਰਮਾਨ, ਬਗੀਰਥ ਰਾਏ ਗੀਰਾ, ਚੰਦਨ ਕੁਮਾਰ ਆਦਿ ਮੌਜੂਦ ਸੀ।