ਪੰਜਾਬ ਸਰਕਾਰ ਵਲੋਂ 5 IAS ਤੇ 9 SP ਪੱਧਰ ਦੇ ਅਧਿਕਾਰੀ ਤਬਦੀਲ

Tuesday, Oct 27, 2020 - 01:33 AM (IST)

ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਵਲੋਂ 5 ਆਈ. ਏ. ਐੱਸ ਤੇ 9 ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

5 ਆਈ. ਏ. ਐੱਸ. ਅਧਿਕਾਰੀ ਤਬਦੀਲ
ਤਬਾਦਲਾ ਕੀਤੇ ਗਏ ਅਧਿਕਾਰੀਆਂ ਵਿਚ ਮਾਲਵਿੰਦਰ ਸਿੰਘ ਜੱਗੀ ਨੂੰ ਸੀ. ਏ. ਪੁੱਡਾ ਅਤੇ ਵਾਧੂ ਚਾਰਜ ਡਾਇਰੈਕਟਰ ਸੋਸ਼ਲ ਜਸਟਿਸ, ਇੰਪਾਵਰਮੈਂਟ ਐਂਡ ਮਾਈਨੋਰਿਟੀਜ਼, ਵਿਪੁਲ ਉਜਵਲ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਵਾਧੂ ਚਾਰਜ ਕਮਿਸ਼ਨਰ ਪਰਸਨਜ਼ ਵਿਦ ਡਿਸਅਬਿਲਿਟੀਜ਼ ਵਾਧੂ ਚਾਰਜ ਵਿਸ਼ੇਸ਼ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੇ ਤੌਰ 'ਤੇ ਲਾਇਆ ਗਿਆ ਹੈ। ਉਥੇ ਹੀ ਦਵਿੰਦਰ ਸਿੰਘ ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਾਧੂ ਚਾਰਜ ਐਗਜ਼ੀਕਿਊਟਿਵ ਡਾਇਰੈਕਟਰ ਪੰਜਾਬ ਸਟੇਟ ਸ਼ਡਿਊਲਡ ਕਾਸਟਸ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ,ਵਾਧੂ ਚਾਰਜ ਐਗਜ਼ੀਕਿਊਟਿਵ ਡਾਇਰੈਕਟਰ ਬੈਕਫਿੰਕੋ, ਪੁਨੀਤ ਗੋਇਲ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਵਾਧੂ ਚਾਰਜ ਐੱਮ. ਡੀ. ਸ਼ੂਗਰਫੈੱਡ ਅਤੇ ਭੁਪਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ ਮਾਲੀਆ ਅਤੇ ਪੁਨਰਵਾਸ ਦੇ ਤੌਰ 'ਤੇ ਲਾਇਆ ਗਿਆ ਹੈ।

ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਤਬਾਦਲਾ ਹੁਕਮਾਂ ਅਨੁਸਾਰ 9 9 ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਨ੍ਹਾਂ 'ਚ ਰਾਜਿੰਦਰ ਸਿੰਘ ਨੂੰ ਡੀ.ਸੀ.ਪੀ. ਸਕਿਓਰਿਟੀ ਐਂਡ ਆਪ੍ਰੇਸ਼ਨਜ਼ ਲੁਧਿਅਣਾ ਤੇ ਵਾਧੂ ਚਾਰਜ ਡੀ.ਸੀ.ਪੀ. ਪੀ.ਬੀ.ਆਈ. ਲੁਧਿਆਣਾ, ਪਿਰਥੀਪਾਲ ਸਿੰਘ ਨੂੰ ਐੱਸ.ਪੀ. ਪੀ.ਬੀ.ਆਈ. ਐੱਸ.ਬੀ.ਐੱਸ. ਨਗਰ, ਗੁਰਮੀਤ ਸਿੰਘ ਨੂੰ ਜੋਨਲ ਏ.ਆਈ.ਜੀ. ਕ੍ਰਾਈਮ ਬਠਿੰਡਾ, ਕੇਸਰ ਸਿੰਘ ਧਾਲੀਵਾਲ ਨੂੰ ਐੱਸ.ਪੀ. ਪੀ.ਬੀ.ਆਈ. ਰੋਪੜ, ਗੁਰਜੋਤ ਸਿੰਘ ਕਲੇਰ ਨੂੰ ਐੱਸ.ਪੀ. ਟ੍ਰੈਫਿਕ ਐੱਸ.ਏ.ਐੱਸ. ਨਗਰ ਲਗਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਰਮਨੀਸ਼ ਚੌਧਰੀ ਨੂੰ ਐੱਸ.ਪੀ. ਪੀ.ਬੀ.ਆਈ., ਆਰਗੇਨਾਈਜ਼ਡ ਕ੍ਰਾਈਮ ਐਂਡ ਨਾਰਕੋਟਿਕਸ ਕਪੂਰਥਲਾ, ਮਨਦੀਪ ਸਿੰਘ ਨੂੰ ਐੱਸ.ਪੀ. ਹੈੱਡਕੁਆਰਟਰ ਕਪੂਰਥਲਾ, ਰੁਪਿੰਦਰ ਕੁਮਾਰ ਨੂੰ ਅਸਿਸਟੈਂਟ ਕਮਾਂਡੈਂਟ 2 ਸੀ.ਡੀ.ਓ. ਬਹਾਦੁਰਗੜ੍ਹ, ਰੁਪਿੰਦਰ ਕੌਰ ਭੱਟੀ ਨੂੰ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਲੁਧਿਆਣਾ (ਸੀ.ਪੀ. ਅਧੀਨ) ਅਤੇ ਵਾਧੂ ਚਾਰਜ ਐੱਸ.ਪੀ. ਕਾਊਂਟਰ ਇੰਟੈਲੀਜੈਂਸ ਲਗਾਇਆ ਗਿਆ ਹੈ।

 


Deepak Kumar

Content Editor

Related News