ਪੰਜਾਬ ''ਚ ਇਸ ''ਸਰਕਾਰੀ ਨੌਕਰੀ'' ਲਈ ਟੁੱਟ ਪਏ ਨੌਜਵਾਨ, ਹੈਰਾਨ ਕਰ ਦੇਵੇਗੀ ਇਹ ਖ਼ਬਰ
Friday, Apr 09, 2021 - 12:02 PM (IST)
ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ 'ਚ ਸਰਕਾਰੀ ਨੌਕਰੀ ਨੂੰ ਲੈ ਕੇ ਹਮੇਸ਼ਾ ਹੀ ਹੌੜ ਲੱਗੀ ਰਹਿੰਦੀ ਹੈ ਅਤੇ ਤਕਰੀਬਨ ਹਰ ਪੜ੍ਹੇ-ਲਿਖੇ ਨੌਜਵਾਨ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਮਿਲ ਜਾਵੇ। ਪੰਜਾਬ 'ਚ ਬੀਤੇ ਸਮੇਂ ਦੌਰਾਨ ਪਟਵਾਰੀਆਂ ਦੀ ਭਰਤੀ ਸਬੰਧੀ ਅਰਜ਼ੀਆਂ ਲਈ ਮੰਗ ਕੀਤੀ ਗਈ ਸੀ। ਇਸ ਨੌਕਰੀ ਲਈ ਪੰਜਾਬ ਦੇ ਨੌਜਵਾਨ ਇਸ ਕਦਰ ਟੁੱਟ ਪਏ ਕਿ ਜਿੰਨੀਆਂ ਅਸਾਮੀਆਂ ਸਨ, ਉਸ ਤੋਂ ਕਰੀਬ 200 ਗੁਣਾ ਜ਼ਿਆਦਾ ਅਰਜ਼ੀਆਂ ਨੌਜਵਾਨਾਂ ਵੱਲੋਂ ਭੇਜੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ
ਇਸ ਗੱਲ 'ਤੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਪਟਵਾਰੀ ਦੀਆਂ 1152 ਅਸਾਮੀਆਂ ਦੇ ਲਈ 2,33,181 ਨੌਜਵਾਨਾਂ ਨੇ ਅਰਜ਼ੀਆਂ ਭੇਜੀਆਂ ਹਨ। ਇਸ ਦਾ ਮਤਲਬ ਹੈ ਕਿ ਹਰੇਕ ਅਸਾਮੀ ਲਈ 200 ਤੋਂ ਵੱਧ ਦਾਅਵੇਦਾਰ ਹਨ। ਇਸ ਨੌਕਰੀ ਲਈ ਯੋਗਤਾ ਗ੍ਰੇਜੂਏਸ਼ਨ ਰੱਖੀ ਗਈ ਹੈ, ਜਦੋਂ ਕਿ ਅਪਲਾਈ ਕਰਨ ਵਾਲਿਆਂ 'ਚ ਐਮ. ਫਿਲ ਡਿਗਰੀ ਹੋਲਡਰ, ਪੋਸਟ ਗ੍ਰੈਜੂਏਟ ਅਤੇ ਪੀ. ਐਚ. ਡੀ. ਦੇ ਵਿਦਿਆਰਥੀ ਸ਼ਾਮਲ ਹਨ। ਇਸ ਨੌਕਰੀ ਲਈ 18 ਮਹੀਨਿਆਂ ਦੀ ਟ੍ਰੇਨਿੰਗ ਦਾ ਸਮਾਂ ਰੱਖਿਆ ਗਿਆ ਹੈ। ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਪਟਵਾਰੀ ਨੂੰ ਪਹਿਲੇ ਤਿੰਨ ਸਾਲਾਂ ਦੌਰਾਨ ਕਰੀਬ 20,000 ਰੁਪਏ ਤਨਖਾਹ ਮਿਲਦੀ ਹੈ।
ਦੱਸਣਯੋਗ ਹੈ ਕਿ ਪਟਵਾਰੀ ਦਾ ਅਹੁਦਾ ਕਿਸੇ ਸਮੇਂ ਬਹੁਤ ਆਕਰਸ਼ਕ ਮੰਨਿਆ ਜਾਂਦਾ ਸੀ ਕਿਉਂਕਿ ਉਸ ਦੀ ਮਾਲੀਆ ਰਿਕਾਰਡ ਤੱਕ ਪਹੁੰਚ ਹੁੰਦੀ ਸੀ ਪਰ ਹੁਣ ਜ਼ਿਆਦਾਤਰ ਰਿਕਾਰਡ ਆਨਲਾਈਨ ਮੁਹੱਈਆ ਹਨ, ਜਿਸ ਕਾਰਨ ਪਟਵਾਰੀਆਂ ਦੀ ਭੂਮਿਕਾ ਘੱਟਦੀ ਜਾ ਰਹੀ ਹੈ। ਇਸ ਪੋਸਟ ਲਈ ਬਿਨੈਕਾਰਾਂ ਦੀ ਭਾਰੀ ਭੀੜ ਦੇਖਦੇ ਹੋਏ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ. ਐਸ. ਬੀ.) ਨੇ 2 ਟੈਸਟਾਂ ਦਾ ਸਮਾਂ ਤੈਅ ਕੀਤਾ ਹੈ।
ਇਹ ਵੀ ਪੜ੍ਹੋ : ਸਮਰਾਲਾ 'ਚ ਰਾਤ ਵੇਲੇ ਵਾਪਰੀ ਵਾਰਦਾਤ, ਭਾਰੀ ਕੁੱਟਮਾਰ ਮਗਰੋਂ ਲੁੱਟਿਆ ਅਕਾਲੀ ਕੌਂਸਲਰ ਦਾ ਵਰਕਰ
ਇਸ ਬਾਰੇ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪਹਿਲਾ ਟੈਸਟ ਅਗਲੇ ਮਹੀਨੇ 550 ਕੇਂਦਰਾਂ 'ਚ ਲਿਆ ਜਾਵੇਗਾ। ਇਸ ਟੈਸਟ 'ਚ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦਾ ਦੂਜਾ ਟੈਸਟ ਲਿਆ ਜਾਵੇਗਾ। ਰਮਨ ਬਹਿਲ ਨੇ ਕਿਹਾ ਕਿ ਇਹ ਉਨ੍ਹਾਂ ਲਈ ਇਕ ਚੁਣੌਤੀ ਭਰਪੂਰ ਕੰਮ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ