ਸਰਕਾਰੀ ਹਸਪਤਾਲ ਦੇ SMO ਵੱਲੋਂ ਆਸ਼ਾ ਵਰਕਰ ਨਾਲ ਬਦਸਲੂਕੀ, ਪੁਲਸ ਥਾਣੇ ਪੁੱਜਿਆ ਮਾਮਲਾ

Wednesday, Dec 23, 2020 - 10:10 AM (IST)

ਸਰਕਾਰੀ ਹਸਪਤਾਲ ਦੇ SMO ਵੱਲੋਂ ਆਸ਼ਾ ਵਰਕਰ ਨਾਲ ਬਦਸਲੂਕੀ, ਪੁਲਸ ਥਾਣੇ ਪੁੱਜਿਆ ਮਾਮਲਾ

ਪਾਤੜਾਂ (ਅਡਵਾਨੀ) : ਪਾਤੜਾਂ ਦੇ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਵੱਲੋਂ ਆਸ਼ਾ ਵਰਕਰ ਬੀਬੀ ਨਾਲ ਨਸ਼ੇ 'ਚ ਬਦਸਲੂਕੀ ਕੀਤੀ ਗਈ, ਜਿਸ ਦੀ ਦਰਖ਼ਾਸਤ ਆਸ਼ਾ ਵਰਕਰ ਵੱਲੋਂ ਸਦਰ ਥਾਣਾ ਪਾਤੜਾਂ 'ਚ ਦਿੱਤੀ ਗਈ ਹੈ, ਜਿਸ ’ਤੇ ਸਦਰ ਥਾਣਾ ਦੇ ਐਸ. ਐਚ. ਓ. ਰਣਵੀਰ ਸਿੰਘ ਅਤੇ ਸਿਟੀ ਇੰਚਾਰਜ ਬੀਰਬਲ ਸਿੰਘ ਨੂੰ ਨਾਲ ਲੈ ਕੇ ਹਸਪਤਾਲ ਪਹੁੰਚ ਕੇ ਇਸ ਦੀ ਜਾਂਚ ਕਰਨੀ ਚਾਹੀ ਤਾਂ ਹਸਪਤਾਲ ਦੇ ਐੱਸ. ਐੱਮ. ਓ. ਆਪਣੀ ਡਿਊਟੀ ਛੱਡ ਕੇ ਫਰਾਰ ਹੋ ਗਏ ਤੇ ਆਪਣਾ ਮੋਬਾਇਲ ਬੰਦ ਕਰ ਲਿਆ, ਜਿਸ ’ਤੇ ਪੁਲਸ ਅਫ਼ਸਰ ਉਨ੍ਹਾਂ ਨੂੰ ਲਿਖ਼ਤੀ ਨੋਟਿਸ ਦੇ ਕੇ ਵਾਪਸ ਆ ਗਏ।

ਸਦਰ ਥਾਣਾ ਦੇ ਐਸ. ਐਚ. ਓ. ਰਣਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਰਕਾਰੀ ਹਸਪਤਾਲ ਦੀ ਆਸ਼ਾ ਵਰਕਰ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਪਾਤੜਾਂ ਦੇ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਨੇ ਸ਼ਰਾਬ ਦੇ ਨਸ਼ੇ 'ਚ ਉਸ ਨਾਲ ਬਦਸਲੂਕੀ ਕੀਤੀ ਹੈ, ਜਿਸ ਦੀ ਜਾਂਚ ਕਰਨ ਲਈ ਅਸੀਂ ਇਸ ਹਸਪਤਾਲ 'ਚ ਆਏ ਤਾਂ ਸਾਨੂੰ ਦੇਖ ਕੇ ਐਸ. ਐਮ. ਓ. ਇਸ ਡਿਊਟੀ ਤੋਂ ਫ਼ਰਾਰ ਹੋ ਗਿਆ ਅਤੇ ਆਪਣਾ ਮੋਬਾਇਲ ਬੰਦ ਕਰ ਲਿਆ।

ਇਸ ਹਸਪਤਾਲ 'ਚ ਐਸ. ਐਮ. ਓ. ਦੀ ਧਰਮ ਪਤਨੀ ਵੀ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਨੇ ਪੁਲਸ ਅਫ਼ਸਰਾਂ ਨੂੰ ਭਰੋਸਾ ਦੁਆਇਆ ਕਿ ਜਲਦੀ ਹੀ ਉਹ ਸਾਰੀ ਸੱਚਾਈ ਪੁਲਸ ਦੇ ਸਾਹਮਣੇ ਲਿਆ ਕੇ ਰੱਖ ਦੇਣਗੇ। ਉਨ੍ਹਾਂ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੇ ਪੁਲਸ ਅਫ਼ਸਰਾਂ ਨੂੰ ਬੇਨਤੀ ਕੀਤੀ ਕਿ ਬਹੁਤ ਜਲਦੀ ਹੀ ਉਹ ਆਪਣੇ ਪਤੀ ਨੂੰ ਲੱਭ ਕੇ ਉਸ ਅਫ਼ਸਰਾਂ ਦੇ ਸਾਹਮਣੇ ਜੋ ਸੱਚ ਹੋਵੇਗਾ, ਉਸ ਨੂੰ ਪੇਸ਼ ਕਰ ਦੇਣਗੇ, ਜਿਸ ’ਤੇ ਪੁਲਸ ਨੇ ਉਨ੍ਹਾਂ ਨੂੰ ਲਿਖ਼ਤੀ ਨੋਟਿਸ ਦੇ ਕੇ ਵਾਪਸ ਆ ਗਏ।
 


author

Babita

Content Editor

Related News