ਨਵੇਂ ਸਾਲ ''ਚ ''ਸਰਕਾਰੀ ਮੁਲਾਜ਼ਮਾਂ'' ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ

Friday, Nov 30, 2018 - 09:42 AM (IST)

ਨਵੇਂ ਸਾਲ ''ਚ ''ਸਰਕਾਰੀ ਮੁਲਾਜ਼ਮਾਂ'' ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ

ਚੰਡੀਗੜ੍ਹ : ਆਉਣ ਵਾਲੇ ਸਾਲ-2019 ਦੌਰਾਨ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ ਲੱਗ ਜਾਣਗੀਆਂ ਕਿਉਂਕਿ 2019 'ਚ 6 ਵਾਰ ਮੁਲਾਜ਼ਮਾਂ ਨੂੰ 3-3 ਛੁੱਟੀਆਂ ਇਕੱਠੀਆਂ ਆਉਣਗੀਆਂ, ਜਿਸ ਦੌਰਾਨ ਉਹ ਕਿਤੇ ਵੀ ਘੁੰਮ-ਫਿਰ ਸਕਣਗੇ। ਸੂਬਾ ਸਰਕਾਰ ਵਲੋਂ ਸਾਲ-2019 ਦਾ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਸਾਲ 'ਚ 113 ਦਿਨ ਸਰਕਾਰੀ ਦਫਤਰ ਬੰਦ ਰਹਿਣਗੇ। ਜੇਕਰ ਮੁਲਾਜ਼ਮ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਉਂਦੇ ਹਨ ਤਾਂ ਪੂਰੇ ਸਾਲ 'ਚ 6 ਅਜਿਹੇ ਮੌਕੇ ਹਨ, ਜਿਸ ਦੌਰਾਨ 3-3 ਛੁੱਟੀਆਂ ਇਕੱਠੀਆਂ ਮਿਲਣਗੀਆਂ। 

14 ਮਾਰਚ (ਸੋਮਵਾਰ) ਨੂੰ ਗੁਰੂ ਰਵਿਦਾਸ ਜੈਯੰਤੀ ਦੀ ਸਰਕਾਰੀ ਛੁੱਟੀ ਰਹੇਗੀ, ਜਦੋਂ ਕਿ ਸ਼ਨੀਵਾਰ-ਐਤਵਾਰ ਪਹਿਲਾਂ ਹੀ ਛੁੱਟੀ ਹੋਵੇਗੀ। ਇਸ ਤਰ੍ਹਾਂ ਮੁਲਾਜ਼ਮਾਂ ਨੂੰ 3-3 ਛੁੱਟੀਆਂ ਮਿਲ ਜਾਣਗੀਆਂ। ਇਸੇ ਤਰ੍ਹਾਂ 17 ਜੂਨ (ਸੋਮਵਾਰ) ਨੂੰ ਸੰਤ ਕਬੀਰ ਜੈਯੰਤੀ ਅਤੇ 12 ਅਗਸਤ (ਸੋਮਵਾਰ) ਨੂੰ ਈਦ-ਉਲ-ਜੂਹਾ ਦੀ ਸਰਕਾਰੀ ਛੁੱਟੀ ਹੈ। 23 ਸਤੰਬਰ (ਸੋਮਵਾਰ ) ਨੂੰ ਸ਼ਹੀਦੀ ਦਿਵਸ ਹੈ ਅਤੇ 28 ਅਕਤੂਬਰ (ਸੋਮਵਾਰ) ਨੂੰ ਵਿਸ਼ਵਕਰਮਾ-ਡੇਅ ਹੈ। ਇਕ ਨਵੰਬਰ (ਸ਼ੁੱਕਰਵਾਰ) ਨੂੰ ਹਰਿਆਣਾ ਦਿਵਸ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਔਸਤ 13 ਛੁੱਟੀਆਂ ਮਿਲਦੀਆਂ ਹਨ। 20 ਮੈਡੀਕਲ ਲੀਵ ਅਤੇ ਔਸਤ 22 ਅਰਨਡ ਲੀਵ ਮਿਲਦੀਆਂ ਹਨ। ਇਹ ਕੁੱਲ 168 ਦਿਨ ਬਣ ਰਹੇ ਹਨ, ਮਤਲਬ ਕਿ ਸਾਲ 'ਚ 50 ਫੀਸਦੀ ਤੋਂ ਜ਼ਿਆਦਾ ਛੁੱਟੀਆਂ ਕਰਮਚਾਰੀਆਂ ਵਲੋਂ ਕੀਤੀਆਂ ਜਾਣਗੀਆਂ।


author

Babita

Content Editor

Related News