ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
Sunday, Jul 13, 2025 - 06:53 PM (IST)
 
            
            ਜਲੰਧਰ (ਵੈੱਬ ਡੈਸਕ)- ਜੇਕਰ ਤੁਸੀਂ ਵੀ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋਵੇਗੀ। ਦਰਅਸਲ ਅਗਸਤ ਦਾ ਮਹੀਨਾ ਛੁੱਟੀਆਂ ਭਰਪੂਰ ਰਹੇਗਾ। ਪੰਜਾਬ 'ਚ ਵੀ ਅਗਸਤ ਦੇ ਮਹੀਨੇ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਇਸ ਦੌਰਾਨ ਲੰਬੇ ਵੀਕਐਂਡ ਵੀ ਆ ਰਹੇ ਹਨ, ਜਿਸ ਕਰਕੇ ਲੋਕ ਕਿਤੇ ਘੁੰਮਣ ਦੀ ਪਲਾਨਿੰਗ ਬਣਾ ਸਕਦੇ ਹਨ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
ਪੰਜਾਬ ਵਿਚ ਇਕੱਠੇ ਤਿੰਨ ਦਿਨ ਛੁੱਟੀਆਂ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕਲੰਡਰ ਮੁਤਾਬਕ 15, 16 ਅਤੇ 17 ਅਗਸਤ ਨੂੰ ਸਰਕਾਰੀ ਛੁੱਟੀ ਰਹੇਗੀ ਯਾਨੀ ਕਿ ਸ਼ੁੱਕਰਵਾਰ, ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਇਥੇ ਦੱਸ ਦੇਈਏ ਕਿ 15 ਅਗਸਤ ਸ਼ੁੱਕਰਵਾਰ ਨੂੰ ਆ ਰਹੀ ਹੈ, ਜਿਸ ਕਰਕੇ ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਰਹੇਗੀ। ਅਗਲੇ ਦਿਨ 16 ਅਗਸਤ ਯਾਨੀ ਕਿ ਸ਼ਨੀਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ, ਜੋਕਿ ਕਈ ਥਾਵਾਂ ‘ਤੇ ਜਨਤਕ ਛੁੱਟੀ ਰਹੇਗੀ।
ਇਹ ਵੀ ਪੜ੍ਹੋ: ਗੋਰਾਇਆ ਵਿਖੇ ਝੋਨੇ ਦੇ ਖੇਤਾਂ ’ਚ ਬਜ਼ੁਰਗ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਸ਼ੁੱਕਰਵਾਰ ਅਤੇ ਸ਼ਨੀਵਾਰ ਤੋਂ ਬਾਅਦ 17 ਤਾਰੀਖ਼ ਐਤਵਾਰ ਹੋਣ ਕਰਕੇ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਤਰ੍ਹਾਂ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਤਿੰਨ ਦਿਨ ਬੰਦ ਰਹਿਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਛੁੱਟੀਆਂ ਦਾ ਲੰਬਾ ਵੀਕਐਂਡ ਵੀ ਕਾਫ਼ੀ ਦੇਰ ਬਾਅਦ ਆਵੇਗਾ, ਜਿਸ ਕਰਕੇ ਲੋਕ ਇਨ੍ਹਾਂ ਛੁੱਟੀਆਂ ਦਾ ਆਨੰਦ ਮਾਣ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            