ਪੰਜਾਬ ਦੀਆਂ ਇਨ੍ਹਾਂ ਸਰਕਾਰੀ ਏਜੰਸੀਆਂ ਨੇ ਐੱਫ.ਸੀ.ਆਈ. ਦਾ ਚੌਲ ਖਰੀਦਣ ਤੋਂ ਕੀਤੀ ਨਾਂਹ

Thursday, Nov 28, 2019 - 01:23 PM (IST)

ਪੰਜਾਬ ਦੀਆਂ ਇਨ੍ਹਾਂ ਸਰਕਾਰੀ ਏਜੰਸੀਆਂ ਨੇ ਐੱਫ.ਸੀ.ਆਈ. ਦਾ ਚੌਲ ਖਰੀਦਣ ਤੋਂ ਕੀਤੀ ਨਾਂਹ

ਪਟਿਆਲਾ—ਫੂਡ ਕਾਰਪੋਰੇਸ਼ ਆਫ ਇੰਡੀਆ (ਐਫ.ਸੀ.ਆਈ) ਨੇ ਪੰਜਾਬ ਦੀਆਂ ਚਾਰੇ ਸਰਕਾਰੀ ਏਜੰਸੀਆਂ ਪਨਗਰੇਨ, ਪਨਸਪ, ਮਾਰਫੈੱਡ ਅਤੇ ਵੇਅਰ ਹਾਊਸ ਦੇ ਚੌਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੂੰ ਭੇਜੇ ਪੱਤਰ 'ਚ ਐੱਫ.ਸੀ.ਆਈ. ਨੇ ਤਰਕ ਦਿੱਤਾ ਕਿ ਸੂਬੇ 'ਚ ਆੜ੍ਹਤੀਆਂ ਨੇ ਹੁਣ ਤੱਕ ਕਿਸਾਨਾਂ ਨੂੰ ਡਾਇਰੈਕਟ ਪੈਮੇਂਟ ਨਹੀਂ ਕੀਤੀ ਹੈ। ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ 'ਚ ਐੱਫ.ਸੀ.ਆਈ. ਹੁਣ ਤੱਕ ਸਰਕਾਰੀ ਏਜੰਸੀਆਂ ਦਾ ਕਰੀਬ 2 ਲੱਖ ਟਨ ਚੌਲ ਲੈ ਚੁੱਕੀ ਹੈ। ਐੱਫ.ਸੀ.ਆਈ. ਦੇ ਇਸ ਫੈਸਲੇ ਨਾਲ ਸੂਬੇ ਦਾ 4200 ਸ਼ੈਲਰ ਮਾਲਕ ਪਰੇਸ਼ਾਨ ਹੈ। ਕਾਰਨ ਸ਼ੈਲਰਾਂ 'ਚ ਕਰੀਬ 159 ਲੱਖ ਟਨ ਝੋਨਾ ਪਿਆ ਹੈ। ਰਾਈਸ ਮਿਲਰਜ਼ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਗਿਆਨ ਚੰਦ ਭਰਦਵਾਜ ਦੀ ਅਗਵਾਈ 'ਚ ਇਸ ਮਾਮਲੇ 'ਚ ਬੁੱਧਵਾਰ ਨੂੰ ਫੂਡ ਐੱਡ ਸਿਵਿਲ ਸਪਲਾਈਜ਼ ਡਿਪਾਰਟਮੈਂਟ ਦੀ ਡਾਇਰੈਕਟਰ ਅਨਿਦਿਤਾ ਮਿਤਰਾ ਨੂੰ ਮਿਲਿਆ ਅਤੇ ਇਸ ਮਾਮਲੇ ਦਾ ਕੋਈ ਹੱਲ ਕੱਢਣ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਜੇਕਰ ਐੱਫ.ਸੀ.ਆਈ. ਨੇ 15 ਦਸੰਬਰ ਤੱਕ ਪੰਜਾਬ ਦਾ ਚੌਲ ਨਾ ਲਿਆ ਤਾਂ ਉਸ ਦੇ ਬਾਅਦ ਧੁੰਦ ਪੈਣ ਨਾਲ ਚੌਲ ਦੀ ਨਮੀ ਦੀ ਮਾਤਰਾ ਵਧ ਸਕਦੀ ਹੈ। ਜੇਕਰ ਚੌਲ 'ਚ ਨਮੀ ਵਧੀ ਤਾਂ ਪੰਜਾਬ ਦਾ ਚੌਲ ਕੇਂਦਰੀ ਪੂਲ 'ਚ ਰਿਜੈਕਟ ਹੋ ਸਕਦਾ ਹੈ। ਇਹ ਚਿੰਤਾ ਰਾਈਸ ਮਿਲਰਜ਼ ਨੂੰ ਸਤਾ ਰਹੀ ਹੈ ਕਿ ਹੁਣ ਤੱਕ ਸੂਬੇ 'ਚ ਚੌਲ ਦੀ ਮਿਲਿੰਗ ਸ਼ੁਰੂ ਨਾ ਹੋਣ ਨਾਲ ਕਿਤੇ ਬਾਅਦ 'ਚ ਚੌਲ ਰਿਜੈਕਟ ਨਾ ਹੋ ਜਾਵੇ।


author

Shyna

Content Editor

Related News