ਹਰ ਵਾਅਦਾ ਪੂਰਾ ਕਰ ਰਹੀ ਹੈ ਸਰਕਾਰ-ਬੁਰਜ
Friday, Jan 05, 2018 - 06:17 PM (IST)

ਝਬਾਲ, ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ) - ਚੋਣਾਂ ਦੌਰਾਨ ਸੂਬਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਸਰਕਾਰ ਪੂਰੇ ਕਰ ਰਹੀ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਸੂਬਾ ਸਕੱਤਰ ਕਰਨਬੀਰ ਸਿੰਘ ਬੁਰਜ ਨੇ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਿਥੇ ਕਿਸਾਨਾਂ ਦਾ ਕਰਜ ਮੁਆਫ਼ ਕਰਨ ਦੀ ਕਵਾਇਦ ਅਰੰਭ ਕਰਦਿਆਂ 7 ਜਨਵਰੀ ਨੂੰ ਪਹਿਲੇ ਪੜਾਅ 'ਚ ਲੱਖਾਂ ਕਿਸਾਨਾਂ ਨੂੰ ਕਰਜ ਮੁਕਤ ਕੀਤਾ ਜਾ ਰਿਹਾ ਹੈ ਉਥੇ ਹੀ ਵਾਅਦੇ ਅਨੁਸਾਰ ਨੌਜਵਾਨ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਬੁਰਜ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨ ਸਕੀਮਾਂ 'ਚ ਵਾਧਾ ਕਰਨ ਦੇ ਨਾਲ ਸਗਨ (ਅਸੀਰਵਾਦ) ਸਕੀਮ ਤਹਿਤ ਲੜਕੀ ਨੂੰ 15 ਹਜ਼ਾਰ ਦੀ ਜਗ•ਾ 21 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਆਟਾ ਦਾਲ ਸਕੀਮ ਚੋਂ ਕਾਲਾ ਬਜ਼ਾਰੀ ਰੋਕਣ ਲਈ ਸਰਕਾਰ ਵੱਲੋਂ ਸਮਾਰਟ ਕਾਰਡ ਬਣਾਏ ਜਾ ਰਹੇ ਹਨ, ਜਦ ਕਿ ਪਿੰਡਾਂ ਦੇ ਸਰਵ ਪੱਖੀ ਵਿਕਾਸ, ਸੜਕਾਂ ਦੇ ਨਵੀਨੀਂਕਰਨ ਅਤੇ ਹਲਕਾ ਹਲਕਾ ਦਰ ਹਲਕਾ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਤਰੱਕੀ, ਖੁਸ਼ਹਾਲੀ ਲਈ ਬਹੁਪੱਖੀ ਯਤਨ ਕੀਤੇ ਜਾ ਰਹੇ ਹਨ। ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਦੂਰ ਅੰਦੇਸ਼ੀ ਸਦਕਾ ਹਲਕਾ ਤਰਨਤਾਰਨ ਵਿਕਾਸ ਪੱਖੋਂ ਤਰੱਕੀ ਕਰਨ ਦੇ ਨਾਲ ਧੜੇਬੰਦੀ ਦੀ ਰਾਜਨੀਤੀ ਤੋਂ ਵੀ ਮੁਕਤ ਹੋ ਚੁੱਕਾ ਹੈ, ਜਦੋਂ ਕਿ ਨਸ਼ਾਖੋਰੀ ਨੂੰ ਕਾਫੀ ਹੱਦ ਤੱਕ ਠੱਲ• ਪੈ ਚੁੱਕੀ ਹੈ 'ਤੇ ਨੌਜਵਾਨ ਖੇਡਾ ਪ੍ਰਤੀ ਉਤਸਾਹਿਤ ਹੋ ਰਹੇ ਹਨ। ਬੁਰਜ ਨੇ ਕਿਹਾ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਅਤੇ ਵਿਧਾਇਕ ਡਾ. ਅਗਨੀਹੋਤਰੀ ਲੋਕ ਪੱਖੀ ਸੋਚ ਤੋਂ ਸਤੁੰਸ਼ਤ ਹਨ। ਇਸ ਮੌਕੇ ਸੁਰਜੀਤ ਸਿੰਘ ਢੰਡ, ਗੁਰਪਾਲ ਸਿੰਘ ਜਗਤਪੁਰਾ, ਸਾਧਾ ਸਿੰਘ ਗੱਗੋਬੂਆ, ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਗੁਲਜ਼ਾਰ ਸਿੰਘ ਲਾਲੀ ਪੰਜਵੜ• ਆਦਿ ਹਾਜ਼ਰ ਸਨ।