ਸਰਕਾਰ ਖ਼ਿਲਾਫ਼ ਡਾਕਟਰਾਂ ਦਾ ਗੁੱਸਾ ਮਰੀਜ਼ਾਂ ’ਤੇ ਪਿਆ ਭਾਰੀ, ਸਿਹਤ ਸੇਵਾਵਾਂ ਦਾ ਨਿਕਲਿਆ ਜਨਾਜਾ

Saturday, Jun 26, 2021 - 11:24 AM (IST)

ਸਰਕਾਰ ਖ਼ਿਲਾਫ਼ ਡਾਕਟਰਾਂ ਦਾ ਗੁੱਸਾ ਮਰੀਜ਼ਾਂ ’ਤੇ ਪਿਆ ਭਾਰੀ, ਸਿਹਤ ਸੇਵਾਵਾਂ ਦਾ ਨਿਕਲਿਆ ਜਨਾਜਾ

ਅੰਮ੍ਰਿਤਸਰ (ਦਲਜੀਤ) - ਪੇ-ਕਮਿਸ਼ਨ ’ਚ ਘਾਟਾ ਹੋਣ ਕਾਰਨ ਅੱਜ ਜ਼ਿਲ੍ਹੇ ਦੇ ਸਰਕਾਰੀ ਡਾਕਟਰਾਂ ਨੇ ਰੋਸ ਵਜੋਂ ‘ਟੀਕਾ’ ਭਰ ਕੇ ਸਰਕਾਰ ਨੂੰ ਲਗਾਇਆ ਹੈ, ਜਦੋਂਕਿ ਇਸ ਦਾ ਸਭ ਤੋਂ ਜ਼ਿਆਦਾ ਦਰਦ ਮਰੀਜ਼ਾਂ ਨੂੰ ਹੋਇਆ ਹੈ। ਡਾਕਟਰਾਂ ਦੀ ਹੜਤਾਲ ਕਾਰਨ ਅੰਮ੍ਰਿਤਸਰ ’ਚ ਸਿਹਤ ਸੇਵਾਵਾਂ ਦਾ ਜਨਾਜਾ ਨਿਕਲਿਆ। 2000 ਤੋਂ ਜ਼ਿਆਦਾ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੋਏ। ਜ਼ਿਲ੍ਹੇ ਦੇ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ ’ਚ ਓ. ਪੀ. ਡੀ. ’ਚ ਮਰੀਜ਼ਾਂ ਦੀ ਜਾਂਚ ਨਹੀਂ ਹੋਈ ਅਤੇ ਮਰੀਜ਼ ਇੱਧਰ-ਉੱਧਰ ਭਟਕਦੇ ਰਹੇ। ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ। ਲਿਹਾਜਾ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਮੁੜਣਾ ਪਿਆ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਸਾਰੇ ਸਰਕਾਰੀ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹੀਆਂ। ਇਸ ਲਈ ਗੰਭੀਰ ਹਾਲਾਤਾਂ ’ਚ ਲਿਆਏ ਗਏ ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਉਥੇ ਗਰਭਵਤੀ ਜਨਾਨੀਆਂ ਦੀ ਡਲਿਵਰੀ ਵੀ ਹੋਈ। ਡਾਕਟਰਾਂ ਨੇ ਇਲੈਕਟ੍ਰਿਕ ਸਰਜਰੀ ਕਰਨ ਤੋਂ ਮਨ੍ਹਾ ਕੀਤਾ ਸੀ। ਸਿਵਲ ਹਸਪਤਾਲ ’ਚ 3 ਮਰੀਜ਼ਾਂ ਦੀ ਇਲੈਕਟ੍ਰਿਕ ਸਰਜਰੀ ਨਹੀਂ ਹੋਈ, ਜਦੋਂ ਕਿ ਗੁਰੂ ਨਾਨਕ ਦੇਵ ਹਸਪਤਾਲ ’ਚ 10 ਮਰੀਜ਼ਾਂ ਨੂੰ 2 ਦਿਨ ਬਾਅਦ ਸਰਜਰੀ ਕਰਵਾਉਣ ਨੂੰ ਕਿਹਾ ਗਿਆ। ਗੁਰੂ ਨਾਨਕ ਦੇਵ ਹਸਪਤਾਲ ’ਚ ਰੋਜ਼ਾਨਾ ਔਸਤਨ 1500 ਮਰੀਜ਼ਾਂ ਦੀ ਓ.ਪੀ.ਡੀ. ’ਚ ਜਾਂਚ ਹੁੰਦੀ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ ’ਚ ਤਕਰੀਬਨ 700 ਮਰੀਜ਼ ਓ. ਪੀ. ਡੀ. ’ਚ ਆਉਂਦੇ ਹਨ। ਹੜਤਾਲ ਦੀ ਵਜ੍ਹਾ ਨਾਲ ਇਹ ਨਿਰਾਸ਼ ਹੋ ਕੇ ਮੁੜੇ। ਅਜਿਹੀ ਹਾਲਤ ਜ਼ਿਲ੍ਹੇ ਦੇ ਟੀ.ਬੀ. ਹਸਪਤਾਲ, ਈ. ਐੱਨ. ਟੀ. ਹਸਪਤਾਲ, ਈ. ਐੱਸ. ਆਈ. ਹਸਪਤਾਲ ’ਚ ਵਿਖਾਈ ਦਿੱਤੀ।

ਪੜ੍ਹੋ ਇਹ ਵੀ ਖ਼ਬਰ -  ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ 

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਡਾਕਟਰਾਂ ਦੇ ਐੱਨ.ਪੀ.ਏ. ’ਚ ਕਟੌਤੀ ਕੀਤੀ ਗਈ ਹੈ, ਜਦੋਂ ਕਿ ਪੇ-ਕਮਿਸ਼ਨ ’ਚ ਭਾਰੀ ਘਾਟਾਂ ਹਨ, ਜਿਸ ਦਾ ਡਾਕਟਰ ਅਤੇ ਕਰਮਚਾਰੀ ਵਰਗ ਡੱਟ ਕੇ ਵਿਰੋਧ ਕਰ ਰਿਹਾ ਹੈ। ਡਾਕਟਰਾਂ ਅਤੇ ਕਰਮਚਾਰੀਆਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਵੱਡੇ ਪੱਧਰ ’ਤੇ ਰੁਕੀਆਂ ਹੋਈਆਂ ਹਨ। ਇੱਧਰ ਸਰਕਾਰੀ ਡਾਕਟਰਾਂ ਨੇ ਜ਼ਿਲ੍ਹਾ ਪੱਧਰ ਸਿਵਲ ਹਸਪਤਾਲ ’ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਪੇ-ਕਮਿਸ਼ਨ ਦੇ ਹੁਕਮਾਂ ਵਾਲੀਆਂ ਕਾਪੀਆਂ ਵੀ ਸਾੜੀਆਂ। ਦਰਅਸਲ ਪੇ-ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ’ਚ ਪੰਜਾਬ ਸਰਕਾਰ ਨੇ ਡਾਕਟਰਾਂ ਦੇ ਐੱਨ. ਪੀ. ਏ. ’ਚ ਕਟੌਤੀ ਕੀਤੀ ਹੈ। ਇਸ ਦੇ ਇਲਾਵਾ ਕਈ ਹੋਰ ਭੱਤੇ ਵੀ ਘੱਟ ਕਰ ਦਿੱਤੇ ਹਨ। 

ਬੇਅਦਬੀ ਮਾਮਲੇ ’ਤੇ ਟਵੀਟ ਕਰ ਨਵਜੋਤ ਸਿੱਧੂ ਨੇ ਫਿਰ ਘੇਰੀ ਕੈਪਟਨ ਸਰਕਾਰ, ਸੁਖਬੀਰ ’ਤੇ ਸਾਧੇ ਨਿਸ਼ਾਨੇ

ਇਸ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਡਾਕਟਰਾਂ ਨੇ ਸੂਬਾ ਪੱਧਰੀ ਹੜਤਾਲ ਦੀ ਕਾਲ ਕੀਤੀ ਸੀ। ਜ਼ਿਲ੍ਹੇ ਦੇ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅਤੇ ਸੱਤ ਬਲਾਕਾਂ ’ਚ ਸਥਿਤ ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰ ਸਮੇਤ ਡਿਸਪੈਂਸਰੀ ਅਜੇ ਤੱਕ ਵੀ ਡਾਕਟਰਾਂ ਨੇ ਮਰੀਜ਼ਾਂ ਨੂੰ ਹੱਥ ਨਹੀਂ ਲਗਾਇਆ। ਸਵੇਰੇ 10 ਵਜੇ ਸਿਵਲ ਸਰਜਨ ਦਫ਼ਤਰ ’ਚ ਸਿਹਤ ਵਿਭਾਗ ਨਾਲ ਸਬੰਧਤ ਸਾਰੇ ਐਸੋਸੀਏਸ਼ਨ ਗਵਰਨਮੈਂਟ ਮੈਡੀਕਲ ਡੈਂਟਲ ਟੀਚਰ ਐਸੋਸੀਏਸ਼ਨ, ਵੈਟਰਨਰੀ ਐਸੋਸੀਏਸ਼ਨ, ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ, ਪੀ. ਸੀ. ਐੱਮ. ਐੱਸ. ਐਸੋਸੀਏਸ਼ਲ, ਰੂਰਲ ਮੈਡੀਕਲ ਆਫ਼ਿਸਰਸ ਐਸੋਸੀਏਸ਼ਨ, ਆਯੁਰਵੈਦਿਕ ਮੈਡੀਕਲ ਆਫ਼ਿਸਰਸ ਐਸੋਸੀਏਸ਼ਨ, ਪੰਜਾਬ ਫਾਰਮੇਸੀ ਆਫ਼ਿਸਰ, ਯੂਨੀਅਨ ਦੇ ਡਾਕਟਰ ਪੁੱਜੇ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਘਸੀਟ ਕੇ ਖੇਤਾਂ ’ਚ ਸੁੱਟੀਆਂ

ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਖ਼ਿਲਾਫ਼ ਨਾਅਰੇਬਾਜ਼ੀ ਅਤੇ ਸਰਕਾਰੀ ਪੱਤਰ ਦੀ ਫੋਟੋ ਕਾਪੀਆਂ ਸਾੜਣ ਦੇ ਬਾਅਦ ਸਾਰੇ ਡਾਕਟਰ ਸਿਵਲ ਹਸਪਤਾਲ ਗਏ ਅਤੇ ਇੱਥੇ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਫਾਰਮੇਸੀ ਆਫ਼ਿਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਿਵਲ ਸਰਜਨ ਦਫ਼ਤਰ ’ਚ ਪੇ-ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨਾਲ ਸਬੰਧਤ ਕਾਪੀਆਂ ਸਾੜ ਕੇ ਵਿਰੋਧ ਕੀਤਾ। ਇਸ ਮੌਕੇ ਪੀ. ਸੀ. ਐੱਮ. ਐੱਸ. ਡਾਕਟਰ ਐਸੋਸੀਏਸ਼ਨ ਵੱਲੋਂ ਡਾ. ਮਦਨ ਮੋਹਨ, ਸਿਹਤ ਵਿਭਾਗ ਦੀ ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਰਾਕੇਸ਼ ਸ਼ਰਮਾ, ਗੁਰੂ ਨਾਨਕ ਦੇਵ ਹਸਪਤਾਲ ’ਚ ਡਾ. ਨੀਰਜ ਮਲਹੋਤਰਾ, ਡਾ. ਮਧੂ ਗਰੋਵਰ ਸਮੇਤ ਸਮੂਹ ਡਾਕਟਰਾਂ ਨੇ ਸਾਫ਼ ਕਿਹਾ ਕਿ ਸਰਕਾਰ ਨੂੰ ਪੇ-ਕਮਿਸ਼ਨ ਦੀਆਂ ਸਿਫਾਰਿਸ਼ਾਂ ਵਾਪਸ ਲੈਣੀਆਂ ਹੋਣਗੀਆਂ।

ਪੜ੍ਹੋ ਇਹ ਵੀ ਖ਼ਬਰ - ਸੋਸ਼ਲ ਮੀਡੀਆ ’ਤੇ ਕੁੜੀ ਨਾਲ ਹੋਈ ਦੋਸਤੀ ਦਾ ਖ਼ੌਫਨਾਕ ਅੰਤ, ਥਾਣੇ ’ਚ ਫਾਹਾ ਲੈ ਨੌਜਵਾਨ ਵਲੋਂ ਖ਼ੁਦਕੁਸ਼ੀ

ਸਿਵਲ ਹਸਪਤਾਲ ਦੀ ਆਰਥੋ ਵਾਰਡ ਦੇ ਬਾਹਰ ਬੈਠੇ ਸਤਬੀਰ ਸਿੰਘ ਨਾਮਕ ਬਜ਼ੁਰਗ ਨੇ ਦੱਸਿਆ ਕਿ ਉਸ ਦੇ ਗੋਡਿਆਂ ’ਚ ਬਹੁਤ ਤੇਜ਼ ਦਰਦ ਰਹਿੰਦਾ ਹੈ। ਅੱਜ ਡਾਕਟਰ ਨੂੰ ਵਿਖਾਉਣ ਆਇਆ ’ਤੇ ਹੜਤਾਲ ਦੀ ਵਜ੍ਹਾ ਤੋਂ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ। ਗੁਰੂ ਨਾਨਕ ਦੇਵ ਹਸਪਤਾਲ ’ਚ ਅਟਾਰੀ ਤੋਂ ਆਏ ਇਕ ਵਿਅਕਤੀ ਨੂੰ ਓ. ਪੀ. ਡੀ. ’ਚ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਉਹ ਜ਼ਮੀਨ ’ਤੇ ਤੜਪਦਾ ਹੋਇਆ ਵਿਖਾਈ ਦਿੱਤਾ ।

ਕੋਰੋਨਾ ਯੋਧਿਆਂ ਨਾਲ ਕੀਤਾ ਕੋਝਾ ਮਜ਼ਾਕ
ਮੈਡੀਕਲ ਲੈਬਾਟਰੀ ਟੈਕਨੀਸੀਅਨ ਐਸੋਸੀਏਸ਼ਨ ਅੰਮ੍ਰਿਤਸਰ ਅਰਬਨ ਦੇ ਪ੍ਰਧਾਨ ਨਿਸ਼ਾਨ ਸਿੰਘ ਭੁੱਲਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਐਸੋਸੀਏਸ਼ਨ ਛੇਵੇਂ ਪੇ-ਕਮਿਸ਼ਨ ਵਲੋਂ ਕੋਰੋਨਾ ਯੋਧਿਆਂ ਨਾਲ ਜੋ ਕੋਝਾ ਮਜ਼ਾਕ ਕੀਤਾ ਗਿਆ ਹੈ। ਸਾਡੀ ਐਸੋਸੀਏਸ਼ਨ ਉਸ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਪੇ-ਕਮਿਸ਼ਨ ਤੋਂ ਮੁਲਾਜ਼ਮਾਂ ਨੂੰ ਫ਼ਾਇਦੇ ਦੀ ਥਾਂ ਖੋਰਾ ਲਾਇਆ ਗਿਆ ਹੈ, ਜਿਵੇਂ ਦਿੱਤੇ ਜਾਂਦੇ ਭੱਤਿਆਂ ’ਚ ਵਾਧੇ ਦੀ ਬਜਾਏ ਕਟੌਤੀਆਂ ਕੀਤੀਆਂ ਗਈਆਂ, ਜੋ ਮੁਲਾਜ਼ਮਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਲੈਬਾਟਰੀ ਟੈਕਨੀਸੀਅਨਾਂ ਨੇ ਕੋਰੋਨਾ ਮਹਾਮਾਰੀ ’ਚ ਸਭ ਤੋਂ ਮੂਹਰਲੀ ਕਤਾਰ ’ਚ ਹੋ ਕੇ ਸੇਵਾ ਨਿਭਾਈ ਅਤੇ ਅੱਜ ਵੀ ਨਿਭਾ ਰਹੇ ਹਨ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਨ ਦੀ ਜਗ੍ਹਾ ਭੱਤਿਆਂ ’ਚ ਕਟੌਤੀਆਂ ਕਰ ਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ, ਜਿਸ ਨਾਲ ਮੁਲਾਜ਼ਮਾਂ ’ਚ ਬਹੁਤ ਰੋਸ ਪਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ

ਪੰਜਾਬ ਸਰਕਾਰ ਦੇ ਪੇ-ਕਮਿਸ਼ਨ ’ਚ ਭਾਰੀ ਘਾਟ ਹੈ, ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਸੰਸ਼ੋਧਨ ਕਰ ਕੇ ਦੁਬਾਰਾ ਪੇ-ਕਮਿਸ਼ਨ ਨੂੰ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਰੁਕੀਆਂ ਸਿਹਤ ਸੇਵਾਵਾਂ ਲਈ ਸਰਕਾਰ ਜ਼ਿੰਮੇਵਾਰ ਹੈ। ਕੋਰੋਨਾ ਮਹਾਮਾਰੀ ’ਚ ਸਿਹਤ ਵਿਭਾਗ ਦੇ ਡਾਕਟਰ ਨੇ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਹੈ। ਸਰਕਾਰ ਨੇ ਉਨ੍ਹਾਂ ਨੂੰ ਕੋਰੋਨਾ ਯੋਧਾ ਕਰਾਰ ਦਿੱਤਾ ਪਰ ਦੂਜੇ ਪਾਸੇ ਕੋਰੋਨਾ ਯੋਧਿਆਂ ਨਾਲ ਭੇਦਭਾਵ ਕੀਤਾ ਗਿਆ ਹੈ। ਉਨ੍ਹਾਂ ਦੇ ਐੱਨ. ਪੀ. ਏ. ’ਚ ਕਟੌਤੀ ਕੀਤੀ ਗਈ ਹੈ, ਜੋ ਸਰਾਸਰ ਗਲਤ ਹੈ। ਸਰਕਾਰ ਨੂੰ ਆਪਣਾ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਸੰਘਰਸ਼ ਤੇਜ ਹੋਵੇਗਾ ।

ਪੜ੍ਹੋ ਇਹ ਵੀ ਖ਼ਬਰ - ਹੋਟਲ ਦੇ ਕਮਰੇ ’ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਨੇ ਦੱਸਿਆ ਖ਼ੁਦਕੁਸ਼ੀ ਦੀ ਅਸਲ ਸੱਚ

ਇਕ ਪਾਸੇ ਪੰਜਾਬ ਸਰਕਾਰ ਵਲੋਂ ਆਪਣੇ ਚਹੇਤੇ ਨੇਤਾਵਾਂ ਦੇ ਬੱਚਿਆਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ। ਦੂਜੇ ਪਾਸੇ ਲਗਨ ਅਤੇ ਮਿਹਨਤ ਨਾਲ ਕੋਰੋਨਾ ਮਹਾਮਾਰੀ ’ਚ ਕੰਮ ਕਰਨ ਵਾਲੇ ਡਾਕਟਰਾਂ ਦੀ ਹੌਂਸਲਾ ਅਫਜ਼ਾਈ ਕਰਨ ਦੀ ਬਜਾਏ ਉਨ੍ਹਾਂ ਦੇ ਐੱਨ. ਪੀ. ਏ. ’ਚ ਕਟੌਤੀ ਕੀਤੀ ਗਈ ਹੈ ਜੋ ਕਿ ਬਿਲਕੁਲ ਗਲਤ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾਕਟਰਾਂ ਨਾਲ ਖੜ੍ਹੀ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦੀ ਹੈ ।


author

rajwinder kaur

Content Editor

Related News