ਜਲੰਧਰ: ਗੋਪਾਲ ਨਗਰ ਗੋਲੀਕਾਂਡ ਦੇ ਮਾਮਲੇ 'ਚ ਪੁਲਸ ਦੀ ਸਾਹਮਣੇ ਆਈ ਵੱਡੀ ਲਾਪਰਵਾਹੀ

Thursday, Apr 28, 2022 - 04:45 PM (IST)

ਜਲੰਧਰ (ਜ. ਬ.)–ਗੋਪਾਲ ਨਗਰ ਗੋਲੀਕਾਂਡ ਦੇ ਮੁੱਖ ਮੁਲਜ਼ਮ ਪਿੰਪੂ ਉਰਫ਼ ਪੁਨੀਤ ਸੋਨੀ ਨੂੰ ਲੈ ਕੇ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਸ ਪਿੰਪੂ ਖ਼ਿਲਾਫ਼ ਕਈ ਸਾਲਾਂ ਵਿਚ ਅਪਰਾਧਿਕ ਕੇਸ ਦਰਜ ਹੁੰਦੇ ਰਹੇ, ਉਸੇ ਦੌਰਾਨ 2021 ਵਿਚ ਉਸ ਦਾ ਅਸਲਾ ਲਾਇਸੈਂਸ ਬਣਾ ਦਿੱਤਾ ਗਿਆ। ਇੰਨੇ ਕੇਸਾਂ ਵਿਚ ਨਾਮਜ਼ਦ ਹੋਣ ਦੇ ਬਾਵਜੂਦ ਪਿੰਪੂ ਦਾ ਅਸਲਾ ਲਾਇਸੈਂਸ ਕਿਵੇਂ ਬਣ ਗਿਆ, ਇਹ ਗੰਭੀਰ ਵਿਸ਼ਾ ਹੈ। ਪਿੰਪੂ ਨੇ 20 ਮਈ 2021 ਨੂੰ ਆਪਣਾ ਲਾਇਸੈਂਸ ਬਣਾਇਆ ਸੀ, ਜਦਕਿ 40 ਦਿਨਾਂ ਦੇ ਬਾਅਦ ਹੀ ਉਸ ਨੇ 32 ਬੋਰ ਦਾ ਰਿਵਾਲਵਰ ਖ਼ਰੀਦ ਲਿਆ ਸੀ। ਪਿੰਪੂ ਕੋਲ 25 ਤੋਂ 50 ਗੋਲ਼ੀਆਂ ਰੱਖਣ ਦੀ ਸਮਰੱਥਾ ਵੀ ਸੀ।

ਅਪਰਾਧਿਕ ਅਕਸ ਵਾਲੇ ਇਨਸਾਨ ਨੂੰ ਅਸਲਾ ਲਾਇਸੈਂਸ ਜਾਰੀ ਹੋਣਾ ਕਾਫ਼ੀ ਵੱਡਾ ਮੁੱਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਪੂ ਦੇ ਇਕ ਸਾਬਕਾ ਵਿਧਾਇਕ ਦੇ ਪੀ. ਏ. ਨਾਲ ਕਾਫ਼ੀ ਚੰਗੇ ਸੰਬੰਧ ਸਨ, ਜਿਸ ਕਾਰਨ ਉਸ ਦਾ ਲਾਇਸੈਂਸ ਤਿਆਰ ਕਰਵਾਇਆ ਗਿਆ। ਸੂਤਰਾਂ ਦੀ ਮੰਨੀਏ ਤਾਂ ਉਸੇ ਪੀ. ਏ. ਨੇ ਪੁਲਸ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲਾਇਸੈਂਸ ਬਣਵਾਇਆ।
ਪਿੰਪੂ ਦੇ ਘਰ ਨੂੰ ਥਾਣਾ ਬਸਤੀ ਬਾਵਾ ਖੇਲ ਲੱਗਦਾ ਹੈ। ਪਿੰਪੂ ਦਾ ਲਾਇਸੈਂਸ 2026 ਤੱਕ ਵੈਲਿਡ ਹੈ। ਪਿੰਪੂ ਕੋਲ ਅਸਲਾ ਲਾਇਸੈਂਸ ਅਤੇ 32 ਬੋਰ ਦਾ ਰਿਵਾਲਵਰ ਹੋਣ ਦੀ ਗੱਲ ਰਿਮਾਂਡ ’ਤੇ ਲਏ ਸੁਭਾਨਾ, ਕਾਕਾ ਅਤੇ ਸਾਹਿਲ ਕੇਲਾ ਨੇ ਵੀ ਕਬੂਲੀ ਹੈ, ਹਾਲਾਂਕਿ ਇਸ ਬਾਰੇ ਜਦੋਂ ਏ. ਸੀ. ਪੀ. ਸੈਂਟਰਲ ਸੁਖਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਚੈੱਕ ਕਰਵਾਉਣਗੇ ਪਰ ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਉਸ ਦਾ ਲਾਇਸੈਂਸ ਲਗਭਗ 3-4 ਮਹੀਨੇ ਪਹਿਲਾਂ ਰੱਦ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ 51000 ਦਾ ਇਨਾਮ, ਪੁਲਸ ਨੇ ਸ਼ੁਰੂ ਕੀਤੀ ਮੁਹਿੰਮ

PunjabKesari

ਪਿੰਪੂ ਵਰਗੇ ਵਿਅਕਤੀ ਦਾ ਅਸਲਾ ਲਾਇਸੈਂਸ ਬਣਨਾ ਸ਼ੱਕ ਜਤਾਉਂਦਾ ਹੈ ਕਿ ਅਜਿਹੇ ਹੋਰ ਕਿੰਨੇ ਅਸਲਾ ਲਾਇਸੈਂਸ ਬਣੇ ਹੋਣਗੇ। ਓਧਰ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਅਜਿਹੇ ਅਪਰਾਧੀ ਦਾ ਅਸਲਾ ਲਾਇਸੈਂਸ ਬਣਨਾ ਕਾਫੀ ਗਲਤ ਹੈ। ਉਨ੍ਹਾਂ ਕਿਹਾ ਕਿ ਉਹ ਚੈੱਕ ਕਰਵਾਉਣਗੇ ਕਿ ਪਿੰਪੂ ਦਾ ਅਸਲਾ ਲਾਇਸੈਂਸ ਕਿਵੇਂ ਬਣ ਗਿਆ ਅਤੇ ਕਿਸ ਦੇ ਰਹਿੰਦੇ ਹੋਏ ਬਣਿਆ।

ਤਿੰਨਾਂ ਮੁਲਜ਼ਮਾਂ ਦਾ ਰਿਮਾਂਡ ਖਤਮ, ਪੰਚਮ ਦਾ ਕੋਈ ਸੁਰਾਗ ਨਹੀਂ
ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਸੁਭਾਨਾ, ਕਾਕਾ ਅਤੇ ਸਾਹਿਲ ਕੇਲਾ ਦਾ ਰਿਮਾਂਡ ਖਤਮ ਹੋ ਗਿਆ। ਮੁਲਜ਼ਮਾਂ ਨੂੰ ਪੁੱਛਗਿੱਛ ਲਈ ਸੀ. ਆਈ. ਏ. ਸਟਾਫ਼-1 ਵਿਚ ਰੱਖਿਆ ਗਿਆ ਸੀ। ਸੀ. ਆਈ. ਏ. ਸਟਾਫ਼ ਦੀ ਟੀਮ ਵੀਰਵਾਰ ਨੂੰ ਦੋਬਾਰਾ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰੇਗੀ। ਫਿਲਹਾਲ ਪੰਚਮ ਅਤੇ ਉਸਦੇ ਸਾਥੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਸ ਦਾ ਕਹਿਣਾ ਹੈ ਕਿ ਪੰਚਮ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News