ਗੋਪਾਲ ਨਗਰ ਗੋਲ਼ੀ ਕਾਂਡ 'ਚ ਖ਼ੁਲਾਸਾ: ਪੰਚਮ ਗੈਂਗ ਨੇ ਇਸ ਵਜ੍ਹਾ ਕਰਕੇ ਚਲਵਾਈ ਸੀ ਅਕਾਲੀ ਆਗੂ ਦੇ ਪੁੱਤ 'ਤੇ ਗੋਲ਼ੀ

Saturday, Apr 16, 2022 - 01:54 PM (IST)

ਗੋਪਾਲ ਨਗਰ ਗੋਲ਼ੀ ਕਾਂਡ 'ਚ ਖ਼ੁਲਾਸਾ: ਪੰਚਮ ਗੈਂਗ ਨੇ ਇਸ ਵਜ੍ਹਾ ਕਰਕੇ ਚਲਵਾਈ ਸੀ ਅਕਾਲੀ ਆਗੂ ਦੇ ਪੁੱਤ 'ਤੇ ਗੋਲ਼ੀ

ਜਲੰਧਰ (ਜ. ਬ.)– ਗੋਪਾਲ ਨਗਰ ਵਿਚ ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਬੇਟੇ ਹਿਮਾਂਸ਼ੂ ’ਤੇ ਗੋਲ਼ੀ ਚਲਾਉਣ ਵਾਲਾ ਪੰਚਮ ਗੈਂਗ ਹੈ। ਪੰਚਮ ਖੁਦ ਵੀ ਮੌਕੇ ’ਤੇ ਮੌਜੂਦ ਸੀ। ਪੁਲਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਪੂ ਨਾਂ ਦੇ ਫਾਈਨਾਂਸਰ ਨੇ ਕਾਲਜ ਦੇ ਸਮੇਂ ਪੈਦਾ ਹੋਈ ਰੰਜਿਸ਼ ਕੱਢਣ ਲਈ ਪੰਚਮ ਅਤੇ ਉਸ ਦੇ ਸਾਥੀਆਂ ਨੂੰ ਹਿਮਾਂਸ਼ੂ ਨੂੰ ਸਬਕ ਸਿਖਾਉਣ ਲਈ ਬੁਲਾਇਆ ਸੀ, ਜਦਕਿ ਉਸ ਦਾ ਟਰੈਪ ਵੀ ਪਿੰਪੂ ਲਾ ਰਿਹਾ ਸੀ। ਪਿੰਪੂ ਖ਼ੁਦ ਵੀ ਪੰਚਮ ਗੈਂਗ ਦਾ ਮੈਂਬਰ ਹੈ। ਪੁਲਸ ਨੇ ਪੰਚਮ ਅਤੇ ਪਿੰਪੂ ਸਮੇਤ 5 ਲੋਕਾਂ ਨੂੰ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਸਮੇਤ ਹੋਰ ਧਾਰਾਵਾਂ ਅਧੀਨ ਨਾਮਜ਼ਦ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਵਿਚ ਕੁਝ ਅਣਪਛਾਤੇ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਗੋਲ਼ੀ ਨਾਜਾਇਜ਼ ਪਿਸਤੌਲ ਨਾਲ ਹੀ ਚਲਾਈ ਗਈ ਸੀ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਿਮਾਂਸ਼ੂ ਪੁੱਤਰ ਸੁਭਾਸ਼ ਸੋਂਧੀ ਨਿਵਾਸੀ ਗੁਰਦੇਵ ਨਗਰ ਦਾਣਾ ਮੰਡੀ ਨੇ ਦੱਸਿਆ ਕਿ ਉਹ ਖ਼ੁਦ ਵੀ ਯੂਥ ਅਕਾਲੀ ਦਲ ਦਾ ਪ੍ਰਧਾਨ ਰਿਹਾ ਹੈ। ਕਾਲਜ ਦੇ ਸਮੇਂ ਉਸ ਦਾ ਪਿੰਪੂ ਪੁੱਤਰ ਬਲਰਾਜ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਅਤੇ ਨਿਖਿਲ ਉਰਫ਼ ਸਾਹਿਲ ਕੇਲਾ ਨਿਵਾਸੀ ਰਸਤਾ ਮੁਹੱਲਾ ਨਾਲ ਝਗੜਾ ਹੋਇਆ ਸੀ। ਉਦੋਂ ਵੀ ਉਨ੍ਹਾਂ ਉਸ ਨਾਲ ਕੁੱਟਮਾਰ ਕੀਤੀ ਸੀ ਪਰ ਮੁਆਫ਼ੀ ਮੰਗਣ ’ਤੇ ਰਾਜ਼ੀਨਾਮਾ ਹੋ ਗਿਆ ਸੀ। ਉਸ ਤੋਂ ਬਾਅਦ ਉਹ (ਹਿਮਾਂਸ਼ੂ) ਸਟੱਡੀ ਵੀਜ਼ਾ ’ਤੇ ਇੰਗਲੈਂਡ ਚਲਾ ਗਿਆ। ਦਾਦੇ ਦੀ ਮੌਤ ਹੋ ਜਾਣ ਕਾਰਨ ਫਰਵਰੀ 2021 ਨੂੰ ਉਹ ਵਾਪਸ ਆ ਗਿਆ ਅਤੇ ਉਦੋਂ ਤੋਂ ਇਥੇ ਹੀ ਰਹਿ ਰਿਹਾ ਹੈ। ਹਿਮਾਂਸ਼ੂ ਨੇ ਦੱਸਿਆ ਕਿ ਵੀਰਵਾਰ ਉਸ ਦੇ ਘਰ ਪ੍ਰਾਹੁਣੇ ਆਏ ਹੋਏ ਸਨ। ਉਹ ਆਈਸਕ੍ਰੀਮ ਲੈਣ ਲਈ ਪ੍ਰਕਾਸ਼ ਆਈਸਕ੍ਰੀਮ ਪਾਰਲਰ ’ਤੇ ਗਿਆ ਸੀ। ਉਥੇ ਪਿੰਪੂ ਤੇ ਮਿਰਜ਼ਾ ਖੜ੍ਹੇ ਸਨ, ਜਦਕਿ ਉਨ੍ਹਾਂ ਦੇ ਨੇੜੇ ਹੀ ਖੜ੍ਹੀਆਂ 2 ਗੱਡੀਆਂ ਵਿਚ ਪੰਚਮ, ਨਿਖਿਲ ਤੇ ਅਮਨ ਸੇਠੀ ਨਿਵਾਸੀ ਦਾਦਾ ਕਾਲੋਨੀ ਬੈਠੇ ਸਨ। ਜਿਉਂ ਹੀ ਹਿਮਾਂਸ਼ੂ ਉਨ੍ਹਾਂ ਦੇ ਨੇੜੇ ਆਇਆ, ਉਨ੍ਹਾਂ ਨੇ ਉਸਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਹੱਥ ਵਿਚ ਬੇਸਬੈਟ ਸਨ। ਜਿਉਂ ਹੀ ਉਨ੍ਹਾਂ ਹਮਲਾ ਕੀਤਾ, ਉਹ ਆਪਣਾ ਬਚਾਅ ਕਰਨ ਲਈ ਆਈਸਕ੍ਰੀਮ ਪਾਰਲਰ ਦੇ ਨਾਲ ਵਾਲੀ ਗਲੀ ਵਿਚ ਭੱਜਿਆ। ਸਾਰੇ ਨੌਜਵਾਨ ਉਸ ਦੇ ਪਿੱਛੇ ਗਲੀ ਵਿਚ ਭੱਜੇ। ਇਸੇ ਵਿਚਕਾਰ ਕਿਸੇ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ 2 ਫਾਇਰ ਕਰ ਦਿੱਤੇ। ਗੋਲੀ ਹਿਮਾਂਸ਼ੂ ਨੂੰ ਤਾਂ ਨਹੀਂ ਲੱਗੀ ਪਰ ਉਥੋਂ ਆਪਣੇ ਛੋਟੇ ਬੱਚੇ ਅਤੇ ਪਤਨੀ ਨਾਲ ਲੰਘ ਰਹੇ ਹਰਮੇਲ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਤੋਬੜੀ ਮੁਹੱਲਾ ਟਾਂਡਾ ਰੋਡ ਦੇ ਪੱਟ ਵਿਚ ਲੱਗ ਗਈ।

ਇਹ ਵੀ ਪੜ੍ਹੋ: ਭਗਵੰਤ ਮਾਨ ਦੇ CM ਬਣਨ ਮਗਰੋਂ ਮਾਨ ਸਰਕਾਰ ਲਈ ਰਹੀਆਂ ਇਹ ਵੱਡੀਆਂ ਚੁਣੌਤੀਆਂ

PunjabKesari

ਹਿਮਾਂਸ਼ੂ ਦਾ ਬਚਾਅ ਹੋ ਗਿਆ ਸੀ, ਜਿਹੜਾ ਆਪਣੇ ਚਾਚੇ ਧਰਮਿੰਦਰ ਸੋਂਧੀ ਦੇ ਘਰ ਲੁਕ ਗਿਆ। ਉਥੋਂ ਉਸਦੇ ਚਾਚੇ ਨੇ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ, ਜਿਸ ਤੋਂ ਬਾਅਦ ਥਾਣਾ ਨੰਬਰ 2 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਅਤੇ ਹੋਰ ਪੁਲਸ ਅਧਿਕਾਰੀ ਵੀ ਪਹੁੰਚ ਗਏ ਸਨ। ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਕੈਮਰੇ ਵਿਚ ਪੰਚਮ ਨੂਰ ਗੱਡੀ ਦੀ ਅਗਲੀ ਸੀਟ ’ਤੇ ਬੈਠਾ ਸਾਫ ਦਿਖਾਈ ਦਿੱਤਾ।
ਦੇਰ ਰਾਤ ਥਾਣਾ ਨੰਬਰ 2 ਦੀ ਪੁਲਸ ਨੇ ਪਿੰਪੂ, ਪੰਚਮ, ਨਿਖਿਲ ਉਰਫ ਸਾਹਿਲ ਕੇਲਾ, ਅਮਨ ਸੇਠੀ, ਮਿਰਜ਼ਾ ਅਤੇ 3-4 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 307, 148, 149, 25,27 ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਸੀ। ਸੀ. ਪੀ. ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ। ਥਾਣਾ ਨੰਬਰ 2 ਦੇ ਐੱਸ. ਆਈ. ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਸੀ. ਆਈ. ਏ. ਸਟਾਫ਼ ਦੀਆਂ ਟੀਮਾਂ ਵੀ ਕਰ ਰਹੀਆਂ ਰੇਡ
ਪੰਚਮ ਨੂਰ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰਨ ਲਈ ਸੀ. ਆਈ. ਏ. ਸਟਾਫ਼-1 ਦੀਆਂ ਟੀਮਾਂ ਵੀ ਰੇਡ ਕਰ ਰਹੀਆਂ ਹਨ। ਸੀ. ਆਈ. ਏ. ਸਟਾਫ ਨੂੰ ਪੰਚਮ ਦਾ ਮੋਬਾਇਲ ਨੰਬਰ ਵੀ ਮਿਲਿਆ, ਜਿਸ ’ਤੇ ਸਿਰਫ਼ ਇੰਟਰਨੈੱਟ ਜ਼ਰੀਏ ਹੀ ਗੱਲ ਹੋ ਸਕਦੀ ਹੈ ਪਰ ਉਹ ਮੋਬਾਇਲ ਕੁਝ ਸਮੇਂ ਬਾਅਦ ਬੰਦ ਹੋ ਗਿਆ। ਪੁਲਸ ਨੇ ਘਟਨਾ ਸਥਾਨ ਤੋਂ ਡੰਪ ਡਾਟਾ ਵੀ ਚੁੱਕਿਆ ਹੈ ਤਾਂ ਕਿ ਮੁਲਜ਼ਮਾਂ ਦੀ ਲੋਕੇਸ਼ਨ ਦਾ ਪਤਾ ਲੱਗ ਸਕੇ। ਪੰਚਮ ਕੋਲ ਕਾਫੀ ਸਮੇਂ ਤੋਂ ਨਾਜਾਇਜ਼ ਅਸਲਾ ਹੈ, ਹਾਲਾਂਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਭਗਵੰਤ ਸਿੰਘ ਨੇ ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਦੇਰ ਰਾਤ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਘਰਾਂ ਵਿਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਪਰ ਉਦੋਂ ਤੱਕ ਸਾਰੇ ਮੁਲਜ਼ਮ ਅੰਡਰਗਰਾਊਂਡ ਹੋ ਚੁੱਕੇ ਸਨ।

PunjabKesari

ਪਹਿਲਾਂ ਟਲ ਗਈ ਸੀ ਸ਼ਹਿਰ ’ਚ ਗੈਂਗਵਾਰ
ਪੰਚਮ ਦਾ ਨਾਂ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਿਹਾ ਹੈ, ਹਾਲਾਂਕਿ ਪਿਛਲੇ ਇਕ ਸਾਲ ਤੋਂ ਪੰਚਮ ਵੱਲੋਂ ਕੋਈ ਗਤੀਵਿਧੀ ਨਹੀਂ ਹੋਈ ਪਰ ਕੁਝ ਸਮਾਂ ਪਹਿਲਾਂ ਪੰਚਮ ਅਤੇ ਫਤਿਹ ਗੈਂਗ ਵਿਚਕਾਰ ਗੈਂਗਵਾਰ ਹੋਣ ਤੋਂ ਟਲ ਗਈ। ਦੋਵਾਂ ਗਰੁੱਪਾਂ ਨੇ ਇਕ-ਦੂਜੇ ਨੂੰ ਗੁਰੂ ਨਾਨਕ ਮਿਸ਼ਨ ਚੌਂਕ ਵਿਚ ਆਉਣ ਦਾ ਸਮਾਂ ਦਿੱਤਾ ਸੀ। ਹੁਣ ਫਤਿਹ ਤਾਂ ਜੇਲ ਵਿਚ ਹੈ ਪਰ ਫਤਿਹ ਅਤੇ ਉਸਦੇ ਸਾਥੀਆਂ ਕੋਲ ਉਦੋਂ ਹਥਿਆਰ ਸਨ, ਹਾਲਾਂਕਿ ਕਿਸੇ ਕਾਰਨ ਦੋਵੇਂ ਗਰੁੱਪ ਇਕ-ਦੂਜੇ ਦੇ ਆਹਮੋ-ਸਾਹਮਣੇ ਨਹੀਂ ਹੋ ਸਕੇ ਸਨ, ਜਿਸ ਕਾਰਨ ਗੈਂਗਵਾਰ ਨਹੀਂ ਹੋਈ ਸੀ। ਇਕ-ਦੂਜੇ ਦਾ ਸਮਾਂ ਕੱਢਣ ਲਈ ਦੋਵਾਂ ਗਰੁੱਪਾਂ ਨੇ ਵੀਡੀਓ ਵੀ ਬਣਾਈ ਸੀ, ਜਿਹੜੀ ਬਾਅਦ ਵਿਚ ਵਾਇਰਲ ਹੋ ਗਈ ਸੀ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਮਹੀਨਾ ਪੂਰਾ, ‘ਆਪ’ ਨੂੰ ਨਵੀਆਂ ਉਚਾਈਆਂ ’ਤੇ ਲਿਜਾ ਰਹੇ ਹਨ CM ਭਗਵੰਤ ਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News